ਮੁੰਬਈ, 29 ਜੁਲਾਈ
ਪਿਛਲੇ ਕੁਝ ਸਮੇਂ ਤੋਂ ਅਮਰੀਕੀ ਡਾਲਰ ਦੇ ਮੁਕਾਬਲੇ ਲਗਾਤਾਰ ਡਿੱਗ ਰਹੇ ਭਾਰਤੀ ਰੁਪਏ ਵਿਚ ਮਜ਼ਬੂਤੀ ਆਈ ਤੇ ਇਹ ਅੱਜ 45 ਪੈਸੇ ਦੀ ਮਜ਼ਬੂਤੀ ਨਾਲ 79.24 ਰੁਪਏ ’ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਇਹ ਆਸ ਕੀਤੀ ਜਾ ਰਹੀ ਸੀ ਕਿ ਅਮਰੀਕੀ ਫੈਡਰਲ ਬੈਂਕ ਵਿਆਜ ਦਰਾਂ ਵਧਾਏਗਾ, ਇਸ ਤੋਂ ਇਲਾਵਾ ਵਪਾਰ ਵਿਚ ਘਾਟੇ ਕਾਰਨ ਭਾਰਤੀ ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਸੀ ਪਰ ਅਮਰੀਕੀ ਬੈਂਕ ਵਲੋਂ ਵਿਆਜ ਦਰਾਂ ਵਿਚ ਧੀਮੀ ਗਤੀ ਨਾਲ ਵਾਧਾ ਕਰਨ ਦੀਆਂ ਖਬਰਾਂ ਆਉਣ ਤੋਂ ਬਾਅਦ ਰੁਪਇਆ ਮਜ਼ਬੂਤ ਹੋਇਆ ਹੈ।