11.9 C
Patiāla
Sunday, December 10, 2023

ਸਰਕਾਰ ਨੂੰ 5ਜੀ ਸਪੈਕਟ੍ਰਮ ਦੀ ਨਿਲਾਮੀ ਤੋਂ ਹੁਣ ਤੱਕ 1.49 ਲੱਖ ਕਰੋੜ ਰੁਪਏ ਦੀਆਂ ਬੋਲੀਆਂ ਮਿਲੀਆਂ

Must read


ਨਵੀਂ ਦਿੱਲੀ: ਕੇਂਦਰੀ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪੰਜਵੀਂ ਪੀੜ੍ਹੀ (5ਜੀ) ਸਪੈਕਟ੍ਰਮ ਨਿਲਾਮੀ ਦੇ ਦੂਜੇ ਦਿਨ 1.49 ਲੱਖ ਕਰੋੜ ਰੁਪਏ ਦੀਆਂ ਬੋਲੀਆਂ ਪ੍ਰਾਪਤ ਹੋਈਆਂ ਹਨ। ਵੈਸ਼ਨਵ ਨੇ ਕਿਹਾ ਕਿ ਬੋਲੀ ਦਾ ਨੌਵਾਂ ਦੌਰ ਚੱਲ ਰਿਹਾ ਹੈ। ਨਿਲਾਮੀ ਦੇ ਪਹਿਲੇ ਦਿਨ ਮੰਗਲਵਾਰ ਨੂੰ ਸਪੈਕਟ੍ਰਮ ਬੋਲੀ ਦੇ ਚੌਥੇ ਗੇੜ ਦੇ ਮੁਕੰਮਲ ਹੋਣ ਤੋਂ ਬਾਅਦ ਸਰਕਾਰ ਨੂੰ 1.45 ਲੱਖ ਕਰੋੜ ਰੁਪਏ ਦੀਆਂ ਬੋਲੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਸਪੈਕਟ੍ਰਮ ਦੀ ਬੋਲੀ ਵੀਰਵਾਰ ਨੂੰ ਵੀ ਜਾਰੀ ਰਹੇਗੀ। ਮੁਕੇਸ਼ ਅੰਬਾਨੀ, ਸੁਨੀਲ ਭਾਰਤੀ ਮਿੱਤਲ ਅਤੇ ਗੌਤਮ ਅਡਾਨੀ ਦੇ ਨਾਲ ਨਾਲ ਵੋਡਾਫੋਨ- ਆਇਡੀਆ ਇਸ ਬੋਲੀ ਵਿੱਚ ਹਿੱਸਾ ਲੈ ਰਹੇ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅੰਬਾਨੀ ਦੀ ਰਿਲਾਇੰਸ ਜੀਓ ਇਸ ਦੌੜ ਵਿੱਚ ਸਭ ਤੋਂ ਅੱਗੇ ਹੈ। ਹਾਲ ਦੀ ਘੜੀ ਬੋਲੀਆਂ ਦੇ ਵੇਰਵੇ ਨਸ਼ਰ ਨਹੀਂ ਹੋਏ ਪਰ ਆਈਸੀਆਈਸੀਆਈ ਸਕਿਊਰਿਟੀਜ਼ ਅਨੁਸਾਰ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਜੀਓ 80100 ਕਰੋੜ ਨਾਲ ਸਭ ਤੋਂ ਉੱਚੀ ਬੋਲੀਕਾਰ ਹੈ। -ਏਜੰਸੀ News Source link

- Advertisement -

More articles

- Advertisement -

Latest article