36.1 C
Patiāla
Wednesday, June 26, 2024

ਰਾਸ਼ਟਰਮੰਡਲ ਖੇਡਾਂ: ਇੱਕ ਹੋਰ ਅਥਲੀਟ ਡੋਪ ਟੈਸਟ ’ਚ ਫੇਲ੍ਹ

Must read


ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ਲਈ ਮਹਿਲਾਵਾਂ ਦੀ 4X400 ਮੀਟਰ ਰਿਲੇਅ ਟੀਮ ’ਚ ਸ਼ਾਮਲ ਇੱਕ ਅਥਲੀਟ ਨੂੰ ਪਾਬੰਦੀਸ਼ੁਦਾ ਦਵਾਈਆਂ ਲੈਣ ਲਈ ਪਾਜ਼ੇਟਿਵ ਪਾਏ ਜਾਣ ਮਗਰੋਂ ਭਾਰਤੀ ਟੀਮ ਵਿੱਚੋਂ ਬਾਹਰ ਕੀਤਾ ਜਾਣਾ ਲਗਪਗ ਤੈਅ ਹੈ। ਹਾਲਾਂਕਿ ਕੋਈ ਵੀ ਅਧਿਕਾਰੀ ਡੋਪ ਟੈਸਟ ’ਚ ਫੇਲ੍ਹ ਹੋਈ ਖਿਡਾਰਨ ਦਾ ਨਾਮ ਜ਼ਾਹਿਰ ਕਰਨ ਲਈ ਤਿਆਰ ਨਹੀਂ ਹੈ। ਇੱਕ ਆਲ੍ਹਾ ਸੂਤਰ ਨੇ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ ਲਈ ਜਾਣ ਵਾਲੀ ਰਿਲੇਅ ਟੀਮ ਦੀ ਇੱਕ ਮੈਂਬਰ ਪਾਜ਼ੇਟਿਵ ਪਾਈ ਗਈ ਹੈ ਅਤੇ ਉਸ ਨੂੰ ਟੀਮ ਵਿੱਚੋਂ ਬਾਹਰ ਕੀਤਾ ਜਾਵੇਗਾ।’’ ਡੋਪ ਟੈਸਟ ਦੇ ਇਸ ਸੱਜਰੇ ਨਤੀਜੇ ਮਗਰੋਂ ਮਹਿਲਾ 4X400 ਮੀਟਰ ਰਿਲੇਅ ਟੀਮ ’ਚ ਹੁਣ ਸਿਰਫ 4 ਖਿਡਾਰਨਾਂ ਹੀ ਬਚੀਆਂ ਹਨ। ਜੇਕਰ ਇਨ੍ਹਾਂ ਚਾਰ ਖਿਡਾਰਨਾਂ ਵਿਚੋਂ ਕੋਈ ਜ਼ਖ਼ਮੀ ਹੋ ਜਾਂਦੀ ਹੈ ਤਾਂ ਹੋਰ ਟਰੈਕ ਈਵੈਂਟਾ ਵਿੱਚੋਂ ਕਿਸੇ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। -ਪੀਟੀਆਈ

News Source link

- Advertisement -

More articles

- Advertisement -

Latest article