ਮਾਸਕਵਾਸਿਕ (ਕੈਨੇਡਾ), 25 ਜੁਲਾਈ
ਕੈਨੇਡਾ ’ਚ ਆਦਿਵਾਸੀਆਂ ਦੇ ਰਿਹਾਇਸ਼ੀ ਸਕੂਲਾਂ ’ਚ ਕੈਥੋਲਿਕ ਗਿਰਜਾਘਰਾਂ ਵੱਲੋਂ ਪਿਛਲੀ ਸਦੀ ਦੌਰਾਨ ਬੱਚਿਆਂ ’ਤੇ ਢਾਹੇ ਗਏ ਜ਼ੁਲਮਾਂ ਲਈ ਪੋਪ ਫਰਾਂਸਿਸ ਨੇ ਅੱਜ ਮਾਸਕਵਾਸਿਸ ਪੁੱਜ ਕੇ ਮੁਆਫ਼ੀ ਮੰਗ ਲਈ। ਉਨ੍ਹਾਂ ਅਰਮਿਨਸਕਿਨ ਇੰਡੀਅਨ ਰਿਹਾਇਸ਼ੀ ਸਕੂਲ ਨੇੜੇ ਹੋਏ ਪ੍ਰੋਗਰਾਮ ਦੌਰਾਨ ਕਿਹਾ ਕਿ ਇਸਾਈਆਂ ਵੱਲੋਂ ਆਦਿਵਾਸੀ ਲੋਕਾਂ ਖ਼ਿਲਾਫ਼ ਕੀਤੇ ਗਏ ਜ਼ੁਲਮਾਂ ਲਈ ਉਹ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਆਦਿਵਾਸੀਆਂ ਨਾਲ ਕੀਤੇ ਗਏ ਵਿਹਾਰ ਕਾਰਨ ਉਨ੍ਹਾਂ ਦੇ ਸੱਭਿਆਚਾਰ ਨੂੰ ਢਾਹ ਲੱਗੀ ਅਤੇ ਪਰਿਵਾਰ ਤਬਾਹ ਹੋ ਗਏ ਜਿਸ ਦਾ ਅਸਰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਲੰਬੇ ਸਮੇਂ ਤੋਂ ਲੋਕ ਉਡੀਕ ਕਰ ਰਹੇ ਸਨ ਕਿ ਪੋਪ ਉਨ੍ਹਾਂ ਤੋਂ ਮੁਆਫ਼ੀ ਮੰਗਣਗੇ ਤੇ ਅੱਜ ਉਨ੍ਹਾਂ ਨੇ ਮੁਆਫ਼ੀ ਮੰਗ ਲਈ ਹੈ। -ਏਜੰਸੀ