ਤੈਪਈ: ਤੈਪਈ ਓਪਨ ਬੈਡਮਿੰਟਨ ਟੂਰਨਾਮੈਂਟ ਦੌਰਾਨ ਕੁਆਟਰਫਾਈਨਲ ਦੇ ਸਿੰਗਲਜ਼ ਅਤੇ ਡਬਲਜ਼ ਮੁਕਾਬਲੇ ਵਿੱਚ ਭਾਰਤੀ ਖਿਡਾਰੀ ਪਾਰੂਪਾਲੀ ਕਸ਼ਯਪ ਅਤੇ ਤਨੀਸ਼ਾ ਕਰਾਸਟੋ ਦੇ ਹਾਰਨ ਮਗਰੋਂ ਭਾਰਤ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ ਹੈ। ਤੀਜਾ ਦਰਜਾ ਪ੍ਰਾਪਤ ਕਸ਼ਯਪ ਦਾ ਸੁਪਰ 200 ਟੂੁਰਨਾਮੈਂਟ ਵਿੱਚ ਸਫ਼ਰ ਮਲੇਸ਼ੀਆ ਦੇ ਸੂੰਗ ਜੂ ਵੇਨ ਨਾਲ 55 ਮਿੰਟ ਤੱਕ ਚੱਲੇ ਮੁਕਾਬਲੇ ਦੌਰਾਨ 12-21, 21-12, 17-21 ਨਾਲ ਹਾਰਨ ਮਗਰੋਂ ਸਮਾਪਤ ਹੋ ਗਿਆ। ਤਨੀਸ਼ਾ ਅਤੇ ਇਸ਼ਾਨ ਭੱਟਨਗਰ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੂੰ 32 ਮਿੰਟ ਤੱਕ ਚੱਲੇ ਮਿਕਸਡ ਡਬਲਜ਼ ਮੈਚ ਦੌਰਾਨ ਮਲੇਸ਼ੀਆ ਦੀ ਹੂ ਪਾਂਗ ਰੋਨ ਅਤੇ ਤੋਹ ਈ ਵੇਈ ਤੋਂ 19-21, 12-21 ਨਾਲ ਹਾਰ ਮਿਲੀ। ਦੁਬਈ ਵਿੱਚ ਜਨਮੀ 19 ਸਾਲਾ ਤਨੀਸ਼ਾ ਨੇ ਮੁੜ ਆਪਣੀ ਮਹਿਲਾ ਡਬਲਜ਼ ਜੋੜੀਦਾਰ ਸ਼ਰੂਤੀ ਮਿਸ਼ਰਾ ਨਾਲ ਮਿਲ ਕੇ ਵਿਰੋਧੀ ਜੋੜੀ ਨੂੰ ਸਖ਼ਤ ਚੁਣੌਤੀ ਦਿੱਤੀ ਪਰ ਉਹ ਹਾਂਗਕਾਂਗ ਦੀ ਛੇਵਾਂ ਦਰਜਾ ਖਿਡਾਰਨ ਨਿਗ ਸਿਜ਼ ਯਾਊ ਅਤੇ ਸਾਂਗ ਹਿਊ ਯਾਨ ਦੀ ਜੋੜੀ ਤੋਂ 16-21, 22-20, 18-21 ਨਾਲ ਹਾਰ ਗਈ। -ਪੀਟੀਆਈ