24.1 C
Patiāla
Saturday, January 25, 2025

ਲਾਹੌਰ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਨ ’ਚ ਸ਼ਾਮਲ ਸੀ ਘੁਸਪੈਠ ਕਰਨ ਵਾਲਾ ਪਾਕਿਸਤਾਨੀ ਨੌਜਵਾਨ

Must read


ਜੈਪੁਰ, 22 ਜੁਲਾਈ

ਭਾਜਪਾ ਦੀ ਮੁਅੱਤਲ ਤਰਜਮਾਨ ਨੂਪੁਰ ਸ਼ਰਮਾ ਨੂੰ ਮਾਰਨ ਦੇ ਇਰਾਦੇ ਨਾਲ ਭਾਰਤ ਆਇਆ ਪਾਕਿਸਤਾਨੀ ਨੌਜਵਾਨ ਰਿਜ਼ਵਾਨ ਅਸ਼ਰਫ਼ ਪਾਕਿਸਤਾਨ ਦੇ ਲਾਹੌਰ ਕਿਲ੍ਹੇ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਨ ਵਿਚ ਵੀ ਕਥਿਤ ਤੌਰ ‘ਤੇ ਸ਼ਾਮਲ ਸੀ। ਰਾਜਸਥਾਨ ਪੁਲੀਸ ਅਨੁਸਾਰ ਨੌਜਵਾਨ ਪਾਕਿਸਤਾਨ ਵਿੱਚ ‘ਤਹਿਰੀਕ-ਏ-ਲਬੈਇਕ’ ਨਾਮਕ ਇੱਕ ਇਸਲਾਮਿਕ ਸਮੂਹ ਨਾਲ ਵੀ ਜੁੜਿਆ ਹੋਇਆ ਹੈ। ਪਾਕਿਸਤਾਨੀ ਨੌਜਵਾਨ ਰਿਜ਼ਵਾਨ 16-17 ਜੁਲਾਈ ਦੀ ਦਰਮਿਆਨੀ ਰਾਤ ਨੂੰ ਗੰਗਾਨਗਰ ਜ਼ਿਲ੍ਹੇ ਦੇ ਹਿੰਦੂਮਲਕੋਟ ਥਾਣਾ ਖੇਤਰ ਵਿੱਚ ਸਰਹੱਦ ਪਾਰ ਕਰਕੇ ਭਾਰਤ ਵਿੱਚ ਦਾਖ਼ਲ ਹੋ ਗਿਆ ਸੀ। ਬੀਐੱਸਐੱਫ ਦੇ ਜਵਾਨਾਂ ਨੇ ਉਸ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ ਸੀ।





News Source link

- Advertisement -

More articles

- Advertisement -

Latest article