12.3 C
Patiāla
Tuesday, January 21, 2025

ਮੂਸੇਵਾਲਾ ਕਤਲ ਕਾਂਡ: ਪੁਲੀਸ ਮੁਕਾਬਲੇ ’ਚ ਮਾਰੇ ਰੂਪਾ ਤੇ ਮੰਨੂ ਦਾ ਪੁਲੀਸ ਪਹਿਰੇ ਹੇਠ ਤੜਕਸਾਰ ਸਸਕਾਰ

Must read


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 22 ਜੁਲਾਈ

ਗਾਇਕ ਸਿੱਧੂ ਮੂਸੇਵਾਲਾ ਨੂੰ ਕਥਿਤ ਤੌਰ ’ਤੇ ਗੋਲੀਆਂ ਮਾਰਨ ਵਾਲੇ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਦਾ ਅੱਜ ਤੜਕਸਾਰ ਸਸਕਾਰ ਕਰ ਦਿੱਤਾ ਗਿਆ। ਇਹ ਦੋਵੇਂ ਬੀਤੇ ਦਿਨ ਅਟਾਰੀ ਕੋਲ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਹਨ। ਜਗਰੂਪ ਰੂਪਾ ਦੀ ਲਾਸ਼ ਨੂੰ ਤਰਨਤਾਰਨ ਦੇ ਪਿੰਡ ਜੌੜਾ ਲਿਜਾਇਆ ਗਿਆ, ਜਿੱਥੇ ਅੱਜ ਤੜਕੇ ਕਰੀਬ 2 ਵਜੇ ਉਸ ਦਾ ਸਸਕਾਰ ਕੀਤਾ ਗਿਆ। ਇਸ ਦੌਰਾਨ ਮਨਪ੍ਰੀਤ ਸਿੰਘ ਮੰਨੂ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਦੇਰ ਸ਼ਾਮ ਮੋਗਾ ਜ਼ਿਲ੍ਹੇ ਦੇ ਪਿੰਡ ਕੁੱਸਾ ਪੁੱਜੀ, ਜਿਥੇ ਪਰਿਵਾਰ ਅਤੇ ਪੰਚਾਇਤ ਦੀ ਹਾਜ਼ਰੀ ‘ਚ ਅੱਜ ਤੜਕੇ ਤਿੰਨ ਵਜੇ ਉਸ ਦਾ ਸਸਕਾਰ ਕਰ ਦਿੱਤਾ ਗਿਆ। ਸਸਕਾਰ ਵੇਲੇ ਪੁਲੀਸ ਨੇ ਸੁਰੱਖਿਆ ਪ੍ਰਬੰਧ ਪੁਖ਼ਤਾ ਕੀਤੇ ਹੋਏ ਸਨ। 





News Source link

- Advertisement -

More articles

- Advertisement -

Latest article