ਲੰਡਨ, 20 ਜੁਲਾਈ
ਯੂਕੇ ਵਿੱਚ ਬੋਰਿਸ ਜੌਹਨਸਨ ਦਾ ਜਾਨਸ਼ੀਨ ਬਣਨ ਦੀ ਦੌੜ ਵਿੱਚ ਹੁਣ ਮੈਦਾਨ ਵਿੱਚ ਸਿਰਫ਼ ਦੋ ਉਮੀਦਵਾਰ ਬਚੇ ਹਨ। ਭਾਰਤੀ ਮੂਲ ਦੇ ਰਿਸ਼ੀ ਸੂਨਕ ਨੂੰ ਹੁਣ ਆਖਰੀ ਗੇੜ ਵਿੱਚ ਵਿਦੇਸ਼ ਮੰਤਰੀ ਲਿਜ ਟਰੱਸ ਦੀ ਚੁਣੌਤੀ ਦਰਪੇਸ਼ ਰਹੇਗੀ। ਸੂਨਕ ਅੱਜ ਪੰਜਵੇਂ ਗੇੜ ਦੀ ਵੋਟਿੰਗ ਵਿੱਚ ਵੀ ਅੱਵਲ ਨੰਬਰ ਰਹੇ। ਸੂਨਕ ਨੂੰ ਟੋਰੀ ਸੰਸਦ ਮੈਂਬਰਾਂ ਦੀਆਂ 137 ਵੋਟਾਂ ਮਿਲੀਆਂ ਜਦੋਂਕਿ ਟਰੱਸ ਨੂੰ 113 ਸੰਸਦ ਮੈਂਬਰਾਂ ਦੀ ਹਮਾਇਤ ਮਿਲੀ। ਵਣਜ ਮੰਤਰੀ ਪੈਨੀ ਮੌਰਡੌਂਟ 105 ਵੋਟਾਂ ਨਾਲ ਤੀਜੇ ਸਥਾਨ ’ਤੇ ਰਹਿ ਕੇ ਡਾਊਨਿੰਗ ਸਟਰੀਟ ਦੀ ਇਸ ਦੌੜ ’ਚੋਂ ਬਾਹਰ ਹੋ ਗਈ। -ਏਜੰਸੀ