23.7 C
Patiāla
Sunday, January 26, 2025

ਵਿੰਸਟਨ ਗੋਲਫ ਸੀਨੀਅਰ ਓਪਨ ’ਚ ਜੀਵ ਮਿਲਖਾ ਸਿੰਘ ਤੀਜੇ ਸਥਾਨ ’ਤੇ

Must read


ਵੋਰਬੇਕ (ਜਰਮਨੀ): ਭਾਰਤੀ ਗੋਲਫਰ ਜੀਵ ਮਿਲਖਾ ਸਿੰਘ ਨੇ ਲੀਜੈਂਡਜ਼ ਟੂਰ (50 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਲਈ) ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲੈਂਦਿਆਂ ਇੱਥੇ ਵਿੰਸਟਨ ਗੋਲਫ ਸੀਨੀਅਰ ਓਪਨ ਵਿੱਚ ਪਹਿਲੀ ਵਾਰ ਸਿਖਰਲੇ ਤਿੰਨ ਸਥਾਨਾਂ ’ਚ ਜਗ੍ਹਾ ਬਣਾਈ ਹੈ। ਅਗਲੇ ਹਫਤੇ ਗਲੇਨ ਈਗਲਜ਼ ਵਿੱਚ ਆਪਣੇ ਪਹਿਲੇ ਸੀਨੀਅਰ ਓਪਨ ’ਚ ਹਿੱਸਾ ਲੈਣ ਦੀ ਤਿਆਰੀ ਕਰ ਰਿਹਾ ਜੀਵ ਆਖਰੀ ਗੇੜ ਵਿੱਚ ਪੰਜ ਅੰਡਰ 67 ਦੇ ਸ਼ਾਨਦਾਰ ਸਕੋਰ ਨਾਲ ਕੁੱਲ ਛੇ ਅੰਡਰ 210 ਦਾ ਸਕੋਰ ਬਣਾ ਕੇ ਤੀਜੇ ਸਥਾਨ ’ਤੇ ਰਿਹਾ। ਉਸ ਨੇ 54 ਹੋਲ ਦੇ ਇਸ ਟੂਰਨਾਮੈਂਟ ਦੇ ਪਹਿਲੇ ਦੋ ਗੇੜਾਂ ਵਿੱਚ 70 ਅਤੇ 73 ਦਾ ਸਕੋਰ ਬਣਾਇਆ ਸੀ। -ਪੀਟੀਆਈ





News Source link

- Advertisement -

More articles

- Advertisement -

Latest article