ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 19 ਜੁਲਾਈ
ਕੈਨੇਡਾ ਦੇ ਟੋਰਾਂਟੋ ਵਿਚਲੇ ਨਾਈਟ ਕਲੱਬ ਵਿੱਚ ਗੋਲੀਬਾਰੀ ਦੌਰਾਨ 26 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਦੀਪ ਬਰਾੜ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਇਸ ਘਟਨਾ ‘ਚ ਇਕ 24 ਸਾਲਾ ਮੁਟਿਆਰ ਵੀ ਜ਼ਖਮੀ ਹੋਈ ਪਰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪਰਦੀਪ ਬਰਾੜ ਐਤਵਾਰ ਤੜਕੇ 647 ਕਿੰਗ ਸੇਂਟ ਵਿਖੇ ਮੁਟਿਆਰ ਸਮੇਤ ਜ਼ਖਮੀ ਹੋ ਗਏ ਸਨ। ਹਾਲ ਗੋਲੀਬਾਰੀ ਦੇ ਕਾਰਨ ਦਾ ਪਤਾ ਨਹੀਂ ਲੱਗਿਆ।