ਲੰਡਨ, 15 ਜੁਲਾਈ
ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਬਰਤਾਨਵੀ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਭਾਰਤੀ ਮੂਲ ਦੇ ਰਿਸ਼ੀ ਸੂਨਕ ਨੇ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ। ਹੁਣ ਇਸ ਮੁਕਾਬਲੇ ਵਿੱਚ ਪੰਜ ਉਮੀਦਵਾਰ ਰਹਿ ਗਏ ਹਨ। ਉਧਰ, ਕਾਰਜਕਾਰੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਤੇ ਉਨ੍ਹਾਂ ਦੇ ਖ਼ੇਮੇ ਨੇ ਲੁਕਵੇਂ ਰੂਪ ਵਿੱਚ ਸੂਨਕ ਖ਼ਿਲਾਫ਼ ਮੁਹਿੰਮ ਵਿੱਢ ਦਿੱਤੀ ਹੈ। ਪਹਿਲੇ ਦੋ ਗੇੜਾਂ ਵਿੱਚ ਜੇਤੂ ਬਣ ਕੇ ਉਭਰੇ ਸੂਨਕ ਦੀ ਅਗਲੇ ਦਿਨਾਂ ਦੌਰਾਨ ਵਪਾਰ ਮੰਤਰੀ ਪੈਨੀ ਮੌਰਡੌਂਟ, ਵਿਦੇਸ਼ ਮੰਤਰੀ ਲਿਜ਼ ਟਰੱਸ, ਸਾਬਕਾ ਮੰਤਰੀ ਕੈਮੀ ਬਡਨੋਚ ਅਤੇ ਟੋਰੀ ਪਾਰਟੀ ਦੇ ਆਗੂ ਟੌਮ ਟਗੈਂਡਹਾਟ ਨਾਲ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। -ਪੀਟੀਆਈ