21 C
Patiāla
Saturday, January 18, 2025

ਪਟਿਆਲਾ: ਪੁਲੀਸ ਬੰਦੋਬਸਤ ਦੇ ਬਾਵਜੂਦ ਕਾਲੀ ਮਾਤਾ ਮੰਦਰ ਨੇੜੇ ਖ਼ਾਲਿਸਤਾਨ ਦੇ ਪੋਸਟਰ ਲੱਗੇ

Must read


ਸਰਬਜੀਤ ਸਿੰਘ ਭੰਗੂ

ਪਟਿਆਲਾ, 15 ਜੁਲਾਈ

ਇਥੇ ਮਾਲ ਰੋਡ ’ਤੇ ਪ੍ਰਸਿੱਧ ਤੇ ਪ੍ਰਾਚੀਨ ਕਾਲੀ ਮਾਤਾ ਮੰਦਰ ਨੇੜੇ ਬੀਤੀ ਰਾਤ ਕਿਸੇ ਨੇ ਖ਼ਾਲਿਸਤਾਨ ਦੇ ਪੋਸਟਰ ਲਾ ਦਿੱਤੇ। ਪਤਾ ਲੱਗਣ ਮਗਰੋਂ ਪੁਲੀਸ ਨੇ ਇਹ ਪੋਸਟਰ ਹਟਾ ਦਿੱਤੇ ਪਰ ਇਸ ਸਬੰਧੀ ਵਿਦੇਸ਼ ਵਿੱਚ ਬੈਠੇ ਗਰਮ ਖਿਆਲੀ ਆਗੂ ਗੁਰਪਤਵੰਤ ਸਿੰਘ ਪਨੂੰ ਨੇ ਇਸ ਦੀ ਜ਼ਿੰਮੇਵਾਰੀ ਲੈ ਲਈ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਇਲਾਕੇ ’ਚ ਥਾਂ-ਥਾਂ ’ਤੇ ਪੁਲੀਸ ਤਾਇਨਾਤ ਹੈ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਪੁਲੀਸ ਵੱਲੋਂ ਥਾਣਾ ਕੋਤਵਾਲੀ ਪਟਿਆਲਾ ਵਿਖੇ ਇਸ ਸਬੰਧੀ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਏ ਸ਼ਿਵ ਸੈਨਾ (ਬਾਲ ਠਾਕਰੇ) ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਸਿੰਗਲਾ ਨੇ ਪ੍ਰੈਸ ਕਾਨਫਰੰਸ ਸੱਦੀ ਹੈ। ਦੂਜੇ ਪਾਸੇ ਇਹਤਿਆਤ ਦੇ ਤੌਰ ‘ਤੇ ਪੁਲੀਸ ਨੇ ਖੇਤਰ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ।





News Source link

- Advertisement -

More articles

- Advertisement -

Latest article