ਸਾਂ ਫਰਾਂਸਿਸਕੋ, 13 ਜੁਲਾਈ
ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੇ ਕਿਹਾ ਕਿ ਉਸ ਨੇ ਅਰਬਪਤੀ ਉਦਯੋਗਪਤੀ ਐਲਨ ਮਸਕ ‘ਤੇ ਕੰਪਨੀ 44 ਅਰਬ ਡਾਲਰ ਵਿੱਚ ਕੰਪਨੀ ਐਕਵਾਇਰ ਕਰਵਾਉਣ ਲਈ ਦਬਾਅ ਪਾਉਣ ਖਾਤਰ ਮੁਕੱਦਮਾ ਕੀਤਾ ਹੈ। ਮਸਕ ਨੇ ਟਵਿਟਰ ਨੂੰ 44 ਅਰਬ ਡਾਲਰ ਵਿੱਚ ਖਰੀਦਣ ਦੇ ਸਮਝੌਤੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਉਸ ਨੇ ਅਜਿਹਾ ਕੰਪਨੀ ਵੱਲੋਂ ਫਰਜ਼ੀ ਖਾਤਿਆਂ ਬਾਰੇ ਸਹੀ ਜਾਣਕਾਰੀ ਨਾ ਦੇਣ ਦਾ ਦੋਸ਼ ਲਗਾਇਆ ਸੀ। ਦੂਜੇ ਪਾਸੇ ਟਵਿੱਟਰ ਨੇ ਕਿਹਾ ਕਿ ਉਹ ਸੌਦੇ ਨੂੰ ਕਾਇਮ ਰੱਖਣ ਲਈ ਟੈਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮਸਕ ‘ਤੇ ਮੁਕੱਦਮਾ ਕੀਤਾ ਹੈ।