ਨਵੀਂ ਦਿੱਲੀ, 11 ਜੁਲਾਈ
ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਜੇਈਏ-ਮੇਨ ਦਾ ਨਤੀਜਾ ਐਲਾਨ ਦਿੱਤਾ ਹੈ। ਇੰਜਨੀਅਰਿੰਗ ਕਾਲਜਾਂ/ਸੰਸਥਾਨਾਂ ਵਿੱਚ ਦਾਖਲਿਆਂ ਵਾਲੀ ਇਸ ਪ੍ਰੀਖਿਆ ਵਿਚ 14 ਉਮੀਦਵਾਰਾਂ ਨੇ ਪਰਫੈਕਟ 100 ਦਾ ਸਕੋਰ ਹਾਸਲ ਕੀਤਾ ਹੈ, ਜਿਨ੍ਹਾਂ ਵਿੱਚ ਪੰਜਾਬ ਦਾ ਮ੍ਰਿਨਾਲ ਗਰਗ ਤੇ ਹਰਿਆਣਾ ਦਾ ਸਾਰਥਕ ਮਹੇਸ਼ਵਰੀ ਵੀ ਸ਼ਾਮਲ ਹਨ। ਜੇਈਈ-ਮੇਨ 2022 ਦੇ ਇਸ ਪਹਿਲੇ ਸੰਸਕਰਣ ਵਿੱਚ ਸਿਖਰਲਾ ਸਕੋਰ ਹਾਸਲ ਕਰਨ ਵਾਲੇ ਉਮੀਦਵਾਰਾਂ ਵਿਚੋਂ ਤਿਲੰਗਾਨਾ ਚਾਰ ਨਾਲ ਪਹਿਲੇ ਜਦੋਂਕਿ ਆਂਧਰਾ ਪ੍ਰਦੇਸ਼ 3 ਨਾਲ ਦੂਜੇ ਸਥਾਨ ’ਤੇ ਹੈ। -ਪੀਟੀਆਈ