23.7 C
Patiāla
Sunday, January 26, 2025

ਬਟਾਲਾ: ਕਾਰ ਦਾ ਟਾਇਰ ਫਟਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ, ਮ੍ਰਿਤਕਾਂ ’ਚ ਵਿਧਾਇਕ ਦਾ ਪੀਏ ਵੀ

Must read


ਹਰਜੀਤ ਸਿੰਘ ਪਰਮਾਰ

ਬਟਾਲਾ, 10 ਜੁਲਾਈ

ਇਥੇ ਜਲੰਧਰ-ਅੰਮ੍ਰਿਤਸਰ ਬਾਈਪਾਸ ’ਤੇ ਦੇਰ ਰਾਤ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦ ਕਿ ਦੋ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦਾ ਪੀਏ ਵੀ ਹੈ। ਹਾਦਸੇ ਵਿੱਚ ਵਿਧਾਇਕ ਦਾ ਭਰਾ ਵੀ ਜ਼ਖ਼ਮੀ ਹੋਇਆ ਹੈ। ਮ੍ਰਿਤਕਾਂ ਦੀ ਸ਼ਨਾਖ਼ਤ ਉਪਦੇਸ਼ ਕੁਮਾਰ (ਪੀਏ) ਪੁੱਤਰ ਅਸ਼ੋਕ ਕੁਮਾਰ ਵਾਸੀ ਡੌਲਾ ਨੰਗਲ, ਗੁਰਲੀਨ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਦਿੱਲੀ ਅਤੇ ਸੁਨੀਲ ਕੁਮਾਰ ਸੋਢੀ ਵਜੋਂ ਹੋਈ ਹੈ, ਜਦ ਕਿ ਵਿਧਾਇਕ ਦਾ ਭਰਾ ਅੰਮ੍ਰਿਤਪਾਲ ਸਿੰਘ ਕਲਸੀ ਅਤੇ ਮਾਣਿਕ ਗੰਭੀਰ ਜ਼ਖ਼ਮੀ ਹਨ।ਇਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦਾ ਕਾਰਨ ਕਾਰ ਦਾ ਅਗਲਾ ਟਾਇਰ ਫੱਟਣ ਤੋਂ ਬਾਅਦ ਕਾਰ ਪੁੱਲ ਦੀ ਰੇਲਿੰਗ ਨਾਲ ਟਕਰਾਉਣਾ ਦੱਸਿਆ ਜਾ ਰਿਹਾ ਹੈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਆਈ 20 ਕਾਰ ਵਿੱਚ ਸਵਾਰ ਇਹ ਪੰਜੇ ਦੇਰ ਰਾਤ ਕਿਸੇ ਪਾਰਟੀ ਤੋਂ ਵਾਪਸ ਆ ਰਹੇ ਸਨ, ਜਦੋਂ ਉਹ ਜਲੰਧਰ-ਅੰਮ੍ਰਿਤਸਰ ਬਾਈਪਾਸ ’ਤੇ ਬਣੇ ਡਰੇਨ ਦੇ ਪੁੱਲ ਨੇੜੇ ਪਹੁੰਚੇ ਤਾਂ ਅਚਾਨਕ ਕਾਰ ਦਾ ਅਗਲਾ ਟਾਇਰ ਫੱਟਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਪੁੱਲ ਨਾਲ ਜਾ ਟਕਰਾਈ। ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਦੋ ਹੋਰ ਜ਼ਖ਼ਮੀ ਹੋ ਗਏ।





News Source link

Previous articleMax Women’s Kurta
Next articleFull Stack Team Lead
- Advertisement -

More articles

- Advertisement -

Latest article