ਡੱਬਵਾਲੀ/ਲੰਬੀ: ਹਲਕੇ ਦੇ ਹਾਕੂਵਾਲਾ ’ਚ ਪਟਰੋਲ ਪੰਪ, ਮਿੱਡੂਖੇੜਾ ’ਚ ਸ਼ਰਾਬ ਠੇਕਾ ਤੇ ਕੰਦੂਖੇੜਾ ‘ਚ ਮੋਟਰਸਾਈਕਲ ਖੋਹਣ ਵਾਲੇ ਲੁਟੇਰਿਆਂ ਵਿੱਚੋਂ ਦੋ ਨੂੰ ਅੱਜ ਸਰਹੱਦੀ ਹਰਿਆਣਵੀ ਪਿੰਡ ਲੋਹਗੜ੍ਹ ‘ਚ ਲੋਕਾਂ ਨੇ ਕਾਬੂ ਕਰ ਲਿਆ। ਪੰਜਾਬ ਪੁਲੀਸ ਤੋਂ ਬਚਣ ਖਾਤਰ ਹਰਿਆਣਾ ’ਚ ਦਾਖ਼ਲ ਹੋਏ ਇਨ੍ਹਾਂ ਲੁਟੇਰਿਆਂ ਨੇ ਅੱਜ ਲੋਹਗੜ੍ਹ ’ਚ ਕਰਿਆਣਾ ਦੁਕਾਨ ਤੋਂ ਪਾਣੀ ਪੀਣ ਦੇ ਬਹਾਨੇ ਗਊਸ਼ਾਲਾ ਦਾ ਗੋਲਕ ਚੋਰੀ ਕਰ ਲਿਆ ਤੇ ਦੁਕਾਨਦਾਰ ਵੱਲੋਂ ਰੌਲਾ ਪਾਉਣ ਉਪਰੰਤ ਪਿੰਡ ਵਾਸੀਆਂ ਨੇ ਪਿੱਛਾ ਕਰਕੇ ਇਨ੍ਹਾਂ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਨੂੰ ਚੌਟਾਲਾ ਚੌਕੀ ਪੁਲੀਸ ਹਵਾਲੇ ਕਰ ਦਿੱਤਾ। ਇਸ ਦਾ ਪਤਾ ਚੱਲਦੇ ਹੀ ਕਿੱਲਿਆਂਵਾਲੀ ਚੌਕੀ ਦੇ ਮੁਖੀ ਪ੍ਰਿਤਪਾਲ ਸਿੰਘ ਵੀ ਮੌਕੇ ’ਤੇ ਪੁੱਜੇ। ਮੁਲਜ਼ਮਾਂ ਦੀ ਪਛਾਣ ਵਿੱਕੀ ਅਤੇ ਕੁਲਵਿੰਦਰ ਉਰਫ ਗਿਆਨੀ ਵਾਸੀ ਹਾਕੂਵਾਲਾ ਵਜੋਂ ਹੋਈ। ਜਦਕਿ ਫ਼ਰਾਰ ਨੌਜਵਾਨ ਇਕਬਾਲ ਉਰਫ ਕਾਲਾ ਪੁੱਤਰ ਪਰਮਜੀਤ ਵਾਸੀ ਹਾਕੂਵਾਲਾ ਦੱਸਿਆ ਗਿਆ ਹੈ। -ਪੱਤਰ ਪ੍ਰੇਰਕ