ਨਵੀਂ ਦਿੱਲੀ, 6 ਜੁਲਾਈ
ਚੀਨ ਦੇ ਚੋਂਗਕਿੰਗ ਸ਼ਹਿਰ ਜਾ ਰਿਹਾ ਸਪਾਈਸਜੈੱਟ ਦਾ ਕਾਰਗੋ ਜਹਾਜ਼ ਮੌਸਮ ਰਡਾਰ ਸਿਸਟਮ ਦੇ ਕੰਮ ਨਾ ਕਰਨ ਕਾਰਨ ਕੋਲਕਾਤਾ ਪਰਤ ਆਇਆ ਹੈ। ਬੀਤੇ ਕੁੱਝ ਦਿਨਾਂ ਦੌਰਾਨ ਇਸ ਹਵਾਈ ਕੰਪਨੀ ਦੇ ਕਈ ਯਾਤਰੀ ਜਹਾਜ਼ਾਂ ’ਚ ਵੀ ਖ਼ਰਾਬੀਆਂ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।