ਦਵਿੰਦਰ ਪਾਲ
ਚੰਡੀਗੜ੍ਹ, 5 ਜੁਲਾਈ
ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ ਸੂਬੇ ਦੇ ਮੁੱਖ ਸਕੱਤਰ ਨੂੰ ਤਬਦੀਲ ਕਰ ਦਿੱਤਾ ਹੈ। ਅਨਿਰੁੱਧ ਤਿਵਾੜੀ ਨੂੰ ਇਸ ਸਿਖ਼ਰਲੇ ਅਹੁਦੇ ਤੋਂ ਲਾਹ ਕੇ 1989 ਬੈਚ ਦੇ ਆਈਏਐੱਸ ਅਧਿਕਾਰੀ ਵੀ.ਕੇ. ਜੰਜੂਆ ਨੂੰ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਤਿਵਾੜੀ, ਜੋ ਕਿ 1990 ਬੈਚ ਦੇ ਆਈਏਐੱਸ ਅਧਿਕਾਰੀ ਹਨ, ਨੂੰ ਮਹਾਤਮਾ ਗਾਂਧੀ ਸਿਖਲਾਈ ਸੰਸਥਾ ਦਾ ਮੁਖੀ ਲਾਇਆ ਗਿਆ ਹੈ।