ਬਗਦਾਦ, 4 ਜੁਲਾਈ
ਦੱਖਣੀ ਇਰਾਕ ਦੇ ਇੱਕ ਪਾਣੀ ਸੋਧਕ ਪਲਾਂਟ ਵਿੱਚ ਕਲੋਰੀਨ ਗੈਸ ਰਿਸਣ ਕਾਰਨ ਘੱਟੋ ਘੱਟ 300 ਜਣੇ ਬਿਮਾਰ ਹੋ ਗਏ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ ਜਦੋਂ ਦੱਖਣੀ ਸ਼ਹਿਰ ਦੇ ਨਸੀਰਿਯਾਹ ਦੇ ਉੱਤਰ ਵਿੱਚ ਕਲਾਤ ਸੁੱਕਰ ਜ਼ਿਲ੍ਹੇ ਵਿੱਚ ਇੱਕ ਪਲਾਂਟ ਵਿੱਚ ਇੱਕ ਕੰਟੇਨਰ ਵਿੱਚ ਗੈਸ ਰਿਸਣੀ ਸ਼ੁਰੂ ਹੋ ਗਈ। ਧੀਕਾਰ ਸੂਬੇ ਦੇ ਡਿਪਟੀ ਗਵਰਨਰ ਅੱਬਾਸ ਜਬੇਰ ਨੇ ਦੱਸਿਆ ਗੈਸ ਚੜ੍ਹਨ ਕਾਰਨ ਸਾਹ ਦੀ ਸਮੱਸਿਆ ਨਾਲ ਪੀੜਤ ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਲਈ ਕਮੇਟੀ ਕਾਇਮ ਕੀਤੀ ਗਈ ਹੈ।