ਬਰਮਿੰਘਮ, 4 ਜੁਲਾਈ
ਰਿਸ਼ਭ ਪੰਤ (57) ਦੇ ਨੀਮ ਸੈਂਕੜੇ ਤੇ ਚੇਤੇਸ਼ਵਰ ਪੁਜਾਰਾ ਦੀਆਂ 66 ਦੌੜਾਂ ਦੀ ਬਦੌਲਤ ਭਾਰਤ ਨੇ ਅੱਜ ਇਥੇ ਮੇਜ਼ਬਾਨ ਇੰਗਲੈਂਡ ਖਿਲਾਫ਼ ਬਰਮਿੰਘਮ ਟੈਸਟ ਦੇ ਚੌਥੇ ਦਿਨ ਆਪਣੀ ਦੂਜੀ ਪਾਰੀ ਵਿੱਚ 6 ਵਿਕਟਾਂ ਦੇ ਨੁਕਸਾਨ ਨਾਲ 201 ਦੌੜਾਂ ਬਣਾ ਲਈਆਂ ਹਨ। ਰਵਿੰਦਰ ਜਡੇਜਾ 6 ਦੌੜਾਂ ਨਾਲ ਨਾਬਾਦ ਸੀ। ਭਾਰਤ ਨੇ ਆਪਣੀ ਪਾਰੀ ਵਿੱਚ 416 ਦੌੜਾਂ ਬਣਾਈਆਂ ਸਨ ਤੇ ਉਸ ਨੇ ਇੰਗਲੈਂਡ ਦੀ ਪਹਿਲੀ ਪਾਰੀ 284 ਦੌੜਾਂ ’ਤੇ ਸਮੇਟ ਦਿੱਤੀ ਸੀ। ਭਾਰਤੀ ਟੀਮ ਨੂੰ ਪਹਿਲੀ ਪਾਰੀ ਦੇ ਆਧਾਰ ’ਤੇ 132 ਦੌੜਾਂ ਦੀ ਲੀਡ ਮਿਲੀ ਸੀ।