21 C
Patiāla
Saturday, January 18, 2025

ਬਰਮਿੰਘਮ ਟੈਸਟ ਮੈਚ: ਬੁਮਰਾਹ ਨੇ ਲਾਰਾ ਦਾ ਰਿਕਾਰਡ ਤੋੜਿਆ

Must read


ਬਰਮਿੰਘਮ, 2 ਜੁਲਾਈ

ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਇਕ ਓਵਰ ਵਿੱਚ ਸਭ ਤੋਂ ਵਧ ਦੌੜਾਂ ਬਣਾਉਣ ਦੇ ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਬਰਾਇਨ ਲਾਰਾ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਬੁਮਰਾਹ ਨੇ ਆਪਣੀ ਕਪਤਾਨੀ ਵਿੱਚ ਇੰਗਲੈਂਡ ਖ਼ਿਲਾਫ਼ ਖੇਡੇ ਟੈਸਟ ਮੈਚ ਦੌਰਾਨ ਇੰਗਲਿਸ਼ ਗੇਂਦਬਾਜ਼ ਸਟੁਅਰਟ ਬਰੌਡ ਦੇ ਓਵਰ ਵਿੱਚ 29 ਦੌੜਾਂ ਬਣਾਈਆਂ। ਲਾਰਾ ਨੇ 2003-04 ਵਿੱਚ ਟੈਸਟ ਮੈਚ ਦੌਰਾਨ ਦੱਖਣੀ ਅਫਰੀਕਾ ਦੇ ਫਿਰਕੀ ਗੇਂਦਬਾਜ਼ ਰੌਬਿਨ ਪੀਟਰਸਨ ਦੇ ਇਕ ਓਵਰ ਵਿੱਚ 28 ਦੌੜਾਂ ਬਣਾਈਆਂ ਸਨ। ਲਾਰਾ ਦੇ ਨਾਂ ਇਹ ਰਿਕਾਰਡ 18 ਸਾਲ ਰਿਹਾ। ਉਸ ਨੇ ਪੀਟਰਸਨ ਦੀਆਂ ਛੇ ਗੇਂਦਾਂ ਵਿੱਚ ਚਾਰ ਚੌਕੇ ਤੇ ਦੋ ਛੱਕੇ ਜੜੇ ਸਨ। ਇਸ ਦੌਰਾਨ ਭਾਰਤ ਦੀ ਪਹਿਲੀ ਪਾਰੀ 416 ਦੌੜਾਂ ’ਤੇ ਸਿਮਟ ਗਈ ਜਿਸ ਵਿੱਚ ਰਿਸ਼ਭ ਪੰਤ ਵੱਲੋਂ ਬਣਾਈਆਂ 146 ਦੌੜਾਂ ਤੇ ਰਵਿੰਦਰ ਜਡੇਜਾ ਵੱਲੋਂ ਬਣਾਈਆਂ 104 ਦੌੜਾਂ ਸ਼ਾਮਲ ਹਨ। ਜਸਪ੍ਰੀਤ ਬੁਮਰਾਹ 16 ਗੇਂਦਾਂ ’ਤੇ 31 ਦੌੜਾਂ ਬਣਾ ਕੇ ਨਾਬਾਦ ਰਿਹਾ। ਉਸ ਨੇ ਚਾਰ ਚੌਕੇ ਤੇ ਦੋ ਛੱਕੇ ਮਾਰੇ। ਇਸੇ ਦੌਰਾਨ ਟੀਮ ਇੰਡੀਆ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ ਨੇ ਲਾਰਾ ਦਾ ਰਿਕਾਰਡ ਤੋੜ ਕੇ ‘ਕ੍ਰਿਸ਼ਮਾ’ ਕੀਤਾ ਹੈ। -ਪੀਟੀਆਈ





News Source link

- Advertisement -

More articles

- Advertisement -

Latest article