ਨਵੀਂ ਦਿੱਲੀ: ਕੌਮਾਂਤਰੀ ਦਰਾਂ ’ਚ ਨਰਮੀ ਮਗਰੋਂ ਦੇਸ਼ ’ਚ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਕੀਮਤ ’ਚ 198 ਰੁਪਏ (19 ਕਿਲੋਗ੍ਰਾਮ) ਦੀ ਕਟੌਤੀ ਕੀਤੀ ਗਈ ਹੈ। ਦਿੱਲੀ ’ਚ ਕਮਰਸ਼ੀਅਲ ਐੱਲਪੀਜੀ ਸਿਲੰਡਰ ਹੁਣ 2,021 ਰੁਪਏ ’ਚ ਮਿਲੇਗਾ। ਇਕ ਮਹੀਨੇ ਦੇ ਅੰਦਰ ਦੂਜੀ ਵਾਰ ਕਮਰਸ਼ੀਅਲ ਸਿਲੰਡਰ ਦੇ ਭਾਅ ’ਚ ਕਟੌਤੀ ਕੀਤੀ ਗਈ ਹੈ। ਉਂਜ ਏਟੀਐੱਫ ਦੇ ਭਾਅ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। -ਪੀਟੀਆਈ