ਪਰਮਜੀਤ ਸਿੰਘ
ਫਾਜ਼ਿਲਕਾ, 29 ਜੂਨ
ਇਸ ਜ਼ਿਲ੍ਹੇ ਦੀ ਤਹਿਸੀਲ ਜਲਾਲਾਬਾਦ ਨਜ਼ਦੀਕ ਪਿੰਡ ਸ਼ੇਰ ਮੁਹੰਮਦ ਵਿਚ ਉਸ ਵੇਲੇ ਸੋਗ ਫੈਲ ਗਿਆ, ਜਦੋਂ ਪਿੰਡ ਦੇ ਗੁਰਦੁਆਰੇ ਵਿਚ ਮੱਸਿਆ ਨਹਾਉਣ ਗਏ ਤਿੰਨ ਬੱਚਿਆਂ ਸਰੋਵਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਅੱਜ ਮੱਸਿਆ ਹੋਣ ਕਰਕੇ ਬੱਚੇ ਆਪਣੇ ਪਰਿਵਾਰਾਂ ਸਮੇਤ ਗੁਰਦੁਆਰਾ ਸ਼ੇਰ ਮੁਹੰਮਦ ਵਿਖੇ ਇਸ਼ਨਾਨ ਕਰਨ ਲਈ ਗਏ ਸਨ। ਇਸ ਦੌਰਾਨ ਸ਼ਰਾਰਤਾਂ ਕਰਕੇ ਬੱਚੇ ਸਰੋਵਰ ਅੰਦਰ ਚਲੇ ਗਏ, ਜਿੱਥੇ ਉਨ੍ਹਾਂ ਦੇ ਪੈਰ ਤਿਲਕਣ ਕਾਰਨ ਉਹ ਡੁੱਬ ਗਏ। ਨਾਲ ਦੇ ਬੱਚਿਆਂ ਵੱਲੋਂ ਰੌਲਾ ਪਾਉਣ ਤੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਅਤੇ ਹੋਰ ਸੇਵਾਦਾਰ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੂੰ ਬਾਹਰ ਕੱਢਿਆ ਪਰ ਉਸ ਸਮੇਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾਂ ਵਿੱਚ ਇਕ ਲੜਕਾ ਤੇ ਦੋ ਲੜਕੀਆਂ ਹਨ। ਇਹ ਆਪਸ ਵਿੱਚ ਮਾਮੇ-ਭੂਆ ਦੇ ਬੱਚੇ ਸਨ। ਬੱਚਿਆਂ ਦੀ ਉਮਰ 12 ਤੋਂ 13 ਸਾਲ ਹੈ।