ਵਿੰਬਲਡਨ, 29 ਜੂਨ
ਵਿਸ਼ਵ ਦੀ ਸਾਬਕਾ ਨੰਬਰ ਇੱਕ ਖਿਡਾਰਨ ਸੇਰੇਨਾ ਵਿਲੀਅਮਜ਼ ਨੇ 364 ਦਿਨਾਂ ਬਾਅਦ ਮਹਿਲਾ ਸਿੰਗਲਜ਼ ਮੈਚ ਵਿੱਚ ਵਾਪਸੀ ਕੀਤੀ ਪਰ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ਵਿੱਚ ਹਾਰ ਕੇ ਮੁਕਾਬਲੇ ਵਿੱਚੋਂ ਬਾਹਰ ਹੋ ਗਈ। ਸੇਰੇਨਾ ਨੇ ਪਿਛਲੇ ਸਾਲ 29 ਜੂਨ ਨੂੰ ਵਿੰਬਲਡਨ ‘ਚ ਆਪਣਾ ਆਖਰੀ ਸਿੰਗਲ ਮੈਚ ਖੇਡਿਆ ਸੀ ਪਰ ਪਹਿਲੇ ਸੈੱਟ ‘ਚ ਹੀ ਸੱਟ ਲੱਗਣ ਕਾਰਨ ਉਹ ਬਾਹਰ ਹੋ ਗਈ ਸੀ। ਉਹ ਅੱਜ ਆਖਰਕਾਰ ਪਹਿਲੀ ਵਾਰ ਵਿੰਬਲਡਨ ਖੇਡ ਰਹੀ ਵਿਸ਼ਵ ਦੀ 115ਵੇਂ ਨੰਬਰ ਦੀ ਫਰਾਂਸ ਦੀ ਖਿਡਾਰਨ ਹਾਰਮੋਨੀ ਟੇਨ ਵਿਰੁੱਧ ਆਪਣੇ ਪਹਿਲੇ ਦੌਰ ਦੇ ਮੈਚ ਵਿੱਚ 7-5, 1-6, 7-6 (10-7) ਨਾਲ ਹਾਰ ਗਈ।