ਦਾਂਬੁਲਾ: ਕਪਤਾਨ ਚਾਮਰੀ ਅਟਾਪੱਟੂ ਦੀ 48 ਗੇਂਦਾਂ ਵਿੱਚ ਨਾਬਾਦ 80 ਦੌੜਾਂ ਦੀ ਪਾਰੀ ਦੀ ਬਦੌਲਤ ਸ੍ਰੀਲੰਕਾ ਨੇ ਅੱਜ ਤੀਜੇ ਅਤੇ ਆਖਰੀ ਮਹਿਲਾ ਟੀ-20 ਕ੍ਰਿਕਟ ਮੈਚ ਵਿੱਚ ਭਾਰਤ ਖ਼ਿਲਾਫ਼ ਸੱਤ ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਭਾਰਤ ਦੀਆਂ 139 ਦੌੜਾਂ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਨੇ ਤਿੰਨ ਓਵਰ ਬਾਕੀ ਰਹਿੰਦੇ ਤਿੰਨ ਵਿਕਟਾਂ ਦੇ ਨੁਕਸਾਨ ’ਤੇ 141 ਦੌੜਾਂ ਬਣਾ ਕੇ ਭਾਰਤ ਨੂੰ ਲੜੀ ’ਤੇ ਹੂੰਝਾ ਫੇਰਨ ਤੋਂ ਰੋਕ ਲਿਆ। ਭਾਰਤ ਨੇ ਤਿੰਨ ਮੈਚਾਂ ਦੀ ਇਹ ਲੜੀ 2-1 ਨਾਲ ਜਿੱਤੀ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਹਰਮਨਪ੍ਰੀਤ ਕੌਰ ਦੀ 33 ਗੇਂਦਾਂ ਵਿੱਚ 39 ਦੌੜਾਂ ਦੀ ਪਾਰੀ ਦੇ ਬਾਵਜੂਦ ਭਾਰਤ ਪੰਜ ਵਿਕਟਾਂ ਦੇ ਨੁਕਸਾਨ ’ਤੇ 138 ਦੌੜਾਂ ਬਣਾ ਸਕਿਆ। ਇਹ ਟੀਚਾ ਸ੍ਰੀਲੰਕਾ ਨੇ ਤਿੰਨ ਓਵਰ ਬਾਕੀ ਰਹਿੰਦੇ ਹੀ ਪੂਰਾ ਕਰ ਲਿਆ। -ਪੀਟੀਆਈ