ਨਵੀਂ ਦਿੱਲੀ: ਭਾਰਤ ਦੀ ਸੀਨੀਅਰ ਮਹਿਲਾ ਵਾਲੀਬਾਲ ਟੀਮ ਨੇ ਥਾਈਲੈਂਡ ਦੇ ਨੇਖੋਨ ਪੇਥੋਮ ਵਿੱਚ 21ਵੇਂ ਪ੍ਰਿੰਸਸ ਕੱਪ ਦੇ ਸ਼ੁਰੂਆਤੀ ਗੇੜ ਦੇ ਤੀਜੇ ਲੀਗ ਮੈਚ ਵਿੱਚ ਮਲੇਸ਼ੀਆ ਨੂੰ 3-0 ਨਾਲ ਹਰਾਇਆ। ਭਾਰਤ ਨੇ 25-17, 25-16, 25-22 ਨਾਲ ਜਿੱਤ ਦਰਜ ਕੀਤੀ। ਭਾਰਤ ਵੱਲੋਂ ਅਟੈਕਰ ਅਨੂਸ਼ਰੀ ਕੇਪੀ ਤੇ ਬਲਾਕਰ ਸੂਰਿਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। -ਪੀਟੀਆਈ