ਮਿਊਨਿਖ, 26 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਰੁੱਪ-7 ਸਿਖਰ ਵਾਰਤਾ ਵਿੱਚ ਭਾਗ ਲੈਣ ਲਈ ਜਰਮਨੀ ਦੇ ਦੋ ਰੋਜ਼ਾ ਦੌਰੇ ’ਤੇ ਗਏ ਹੋਏ ਹਨ ਤੇ ਅੱਜ ਉਨ੍ਹਾਂ ਨੇ ਇਥੇ ਅਰਜਨਟੀਨਾ ਦੇ ਰਾਸ਼ਟਰਪਤੀ ਐਲਬਰਟੋ ਫਰਨਾਂਡੇਜ਼ ਨਾਲ ਮੁਲਾਕਾਤ ਕੀਤੀ। ਇਨ੍ਹਾਂ ਆਗੂਆਂ ਨੇ ਦੋਹਾਂ ਦੇਸ਼ਾਂ ਵਿਚਾਲੇ ਸਭਿਆਚਾਰਕ ਤੇ ਵਪਾਰਕ ਰਿਸ਼ਤੇ ਹੋਰ ਡੂੰਘੇ ਕਰਨ ਗੱਲਬਾਤ ਕੀਤੀ। -ਪੀਟੀਆਈ