12.3 C
Patiāla
Tuesday, January 21, 2025

ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਚੋਣ

Must read


ਨਵੀਂ ਦਿੱਲੀ: ਭਾਰਤ ਨੇ ਆਗਾਮੀ ਰਾਸ਼ਟਰਮੰਡਲ ਖੇਡਾਂ ਲਈ ਅੱਜ 18 ਮੈਂਬਰੀ ਮਹਿਲਾ ਹਾਕੀ ਟੀਮ ਦੀ ਚੋਣ ਕੀਤੀ ਹੈ। ਸਟਾਰ ਸਟਰਾਈਕਰ ਰਾਣੀ ਰਾਮਪਾਲ ਨੂੰ ਟੀਮ ਵਿੱਚੋਂ ਫਿਰ ਬਾਹਰ ਰੱਖਿਆ ਗਿਆ ਹੈ ਕਿਉਂਕਿ ਸੱਟ ਤੋਂ ਬਾਅਦ ਉਹ ਹਾਲੇ ਤੱਕ ਪੂਰੀ ਤਰ੍ਹਾਂ ਫਿਟਨੈੱਸ ਹਾਸਲ ਨਹੀਂ ਕਰ ਸਕੀ। ਗੋਲਕੀਪਰ ਸਵਿਤਾ ਪੂਨੀਆ ਨੂੰ ਟੀਮ ਦੀ ਕਪਤਾਨ ਅਤੇ ਤਜਰਬਕਾਰ ਡਿਫੈਂਡਰ ਦੀਪ ਗਰੇਸ ਏਕਾ ਉਪ ਕਪਤਾਨ ਚੁਣਿਆ ਗਿਆ ਹੈ। ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ 8 ਅਗਸਤ ਤੱਕ ਹੋਣੀਆਂ ਹਨ। ਦੋਵੇਂ ਖਿਡਾਰਨਾਂ ਵਿਸ਼ਵ ਕੱਪ ਵਿੱਚ ਵੀ ਟੀਮ ਦੀ ਕਪਤਾਨ ਤੇ ਉਪ ਕਪਤਾਨ ਵਜੋਂ ਭੂਮਿਕਾ ਨਿਭਾਉਣਗੀਆਂ। ਪਹਿਲੀ ਤੋਂ 17 ਜੁਲਾਈ ਤੱਕ ਹੋਣ ਵਾਲੇ ਮਹਿਲਾ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਨੈਦਰਲੈਂਡਜ਼ ਅਤੇ ਸਪੇਨ ਸਾਂਝੇ ਤੌਰ ’ਤੇ ਕਰ ਰਹੇ ਹਨ। ਰਾਸ਼ਟਰਮੰਡਲ ਖੇਡਾਂ ਲਈ ਚੁਣੀ ਟੀਮ ਵਿੱਚ ਸਵਿਤਾ ਪੂਨੀਆ (ਕਪਤਾਨ), ਰਜਨੀ ਇਤਮਾਰਪੂ, ਦੀਪ ਗਰੇਸ ਏਕਾ (ਉਪ ਕਪਤਾਨ), ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿਤਾ, ਨਿਸ਼ਾ, ਸਸ਼ੀਲਾ ਚਾਨੂ, ਪੁਖਰਾਮਬਮ, ਮੋਨਿਕਾ, ਨੇਹਾ, ਜਯੋਤੀ, ਨਵਜੋਤ ਕੌਰ, ਸਲੀਮਾ ਟੇਟੇ, ਵੰਦਨਾ ਕਟਾਰੀਆ, ਲਾਲਰੇਮਸਿਆਮੀ, ਨਵਨੀਤ ਕੌਰ, ਸ਼ਰਮੀਲਾ ਦੇਵੀ ਅਤੇ ਸੰਗੀਤਾ ਕੁਮਾਰੀ ਸ਼ਾਮਲ ਹਨ। -ਪੀਟੀਆਈ





News Source link

- Advertisement -

More articles

- Advertisement -

Latest article