ਪੇਈਚਿੰਗ, 24 ਜੂਨ
ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਅੱਜ ਵਿਸ਼ਵ ਵਿਕਾਸ ਅਤੇ ਦੱਖਣ-ਦੱਖਣ ਸਹਿਯੋਗ ਲਈ ਵਾਧੂ ਇੱਕ ਅਰਬ ਡਾਲਰ ਦੇਣ ਦਾ ਐਲਾਨ ਕੀਤਾ ਹੈ। ਚੀਨ ਇਸ ਲਈ ਪਹਿਲਾਂ ਹੀ ਤਿੰਨ ਅਰਬ ਡਾਲਰ ਦੇਣ ਦੀ ਵਚਨਬੱਧਤਾ ਪ੍ਰਗਟਾ ਚੁੱਕਾ ਹੈ। ਸ਼ੀ ਜਿੰਨਪਿੰਗ ਨੇ 14ਵੇਂ ਬ੍ਰਿਕਸ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਦੇ ਇੱਕ ਦਿਨ ਬਾਅਦ ਵਰਚੁਅਲ ਮੋਡ ਰਾਹੀਂ ਵਿਸ਼ਵ ਵਿਕਾਸ ’ਤੇ ਇੱਕ ਉੱਚ ਪੱਧਰੀ ਗੱਲਬਾਤ ਕੀਤੀ। ਰਾਸ਼ਟਰਪਤੀ ਜਿੰਨਪਿੰਗ ਨੇ ਕਿਹਾ, ‘‘ਚੀਨ ਆਲਮੀ ਵਿਕਾਸ ਸਹਿਯੋਗ ਲਈ ਹੋਰ ਸਰੋਤ ਮੁਹੱਈਆ ਕਰਵਾਏਗਾ।’’ ਉਨ੍ਹਾਂ ਕਿਹਾ , ‘‘ਅਸੀਂ ਦੱਖਣ-ਦੱਖਣ ਸਹਿਯੋਗ ਸਹਾਇਤਾ ਫੰਡ ਨੂੰ ਵਿਸ਼ਵ ਵਿਕਾਸ ਅਤੇ ਦੱਖਣ-ਦੱਖਣ ਸਹਿਯੋਗ ਫੰਡ ਵਿੱਚ ਤਬਦੀਲ ਕਰਾਂਗੇ ਅਤੇ ਪਹਿਲਾਂ ਦੀ ਤਿੰਨ ਅਰਬ ਡਾਲਰ ਦੇਣ ਦੀ ਵਚਨਬੱਧਤਾ ਇਲਾਵਾ ਅਸੀਂ ਵਾਧੂ ਇੱਕ ਅਰਬ ਡਾਲਰ ਮੁਹੱਈਆ ਕਰਾਵਾਂਗੇ।’’ -ਪੀਟੀਆਈ