ਸਿੰਗਾਪੁਰ: ਭਾਰਤੀ ਮੂਲ ਦੇ ਇੱਕ 24 ਸਾਲਾ ਵਿਅਕਤੀ ਨੂੰ ਇੱਕ ਕਾਰ ਡਰਾਈਵਰ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ 10 ਹਫ਼ਤਿਆਂ ਲਈ ਜੇਲ੍ਹ ਦੀ ਸਜ਼ਾ ਹੋਈ ਹੈ। ਅਖ਼ਬਾਰ ‘ਟੂਡੇ’ ਦੀ ਖ਼ਬਰ ਅਨੁਸਾਰ ਮੁਲਜ਼ਮ ਤਿਰਨਰਾਜ ਸਿਵਰਾਜ ਨੂੰ 41 ਸਾਲਾ ਕੈਬ ਡਰਾਈਵਰ ਨੂੰ ਜਾਣ-ਬੁੱਝ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਵੀਰਵਾਰ ਨੂੰ ਕਿਹਾ ਕਿ ਤਿਰਨਰਾਜ ਨੇ ਪਿਛਲੇ ਸਾਲ 20 ਜਨਵਰੀ ਨੂੰ ‘ਗਰੈਬ’ ਤੋਂ ਕਾਰ ਬੁੱਕ ਕੀਤੀ ਸੀ। ਕੁੱਝ ਸਮਾਂ ਉਡੀਕਣ ਮਗਰੋਂ ਡਰਾਈਵਰ ਨੇ ਬੁਕਿੰਗ ਰੱਦ ਕਰ ਦਿੱਤੀ, ਜਿਸ ਕਾਰਨ ਦੋਵਾਂ ਵਿਚਾਲੇ ਫੋਨ ’ਤੇ ਬਹਿਸ ਹੋ ਗਈ। ਜਦ ਡਰਾਈਵਰ ਉੱਥੋਂ ਤੁਰਨ ਲੱਗਿਆ ਤਾਂ ਤਿਰਨਰਾਜ ਮੌਕੇ ’ਤੇ ਪਹੁੰਚ ਗਿਆ। ਬਹਿਸ ਦੌਰਾਨ ਥਿਰਨਰਾਜ ਨੇ ਡਰਾਈਵਰ ਦੀ ਕੁੱਟਮਾਰ ਕੀਤੀ। ਕੁਝ ਰਾਹਗੀਰਾਂ ਨੇ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ। -ਪੀਟੀਆਈ