24.1 C
Patiāla
Saturday, January 25, 2025

ਨਿਸ਼ਾਨੇਬਾਜ਼ੀ: ਜਲ ਸੈਨਾ ਦੇ ਨੀਰਜ ਨੇ ਸੋਨ ਤਗਮਾ ਜਿੱਤਿਆ

Must read


ਨਵੀਂ ਦਿੱਲੀ, 12 ਜੂਨ

ਭਾਰਤੀ ਜਲ ਸੈਨਾ ਦੇ ਨੀਰਜ ਨੇ ਐਤਵਾਰ ਨੂੰ ਇਥੇ ਸਮਾਪਤ ਹੋਈ 20ਵੀਂ ਕੁਮਾਰ ਸੁਰੇਂਦਰ ਸਿੰਘ ਮੈਮੋਰੀਅਲ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਪੰਜਾਬ ਦੇ ਸਰਤਾਜ ਸਿੰਘ ਟਿਵਾਣਾ ਨੂੰ ਪਛਾੜ ਕੇ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨਜ਼ (3ਪੀ) ਵਿੱਚ ਸੋਨ ਤਗਮਾ ਜਿੱਤਿਆ ਹੈ। ਨੀਰਜ ਨੇ ਫਾਈਨਲ ਵਿੱਚ ਸਰਤਾਜ ਨੂੰ 17-9 ਨਾਲ ਮਾਤ ਦਿੱਤੀ। ਇਸੇ ਦੌਰਾਨ ਪੰਜਾਬ ਦੇ ਨਿਸ਼ਾਨੇਬਾਜ਼ ਸਰਤਾਜ ਸਿੰਘ ਟਿਵਾਣਾ ਨੇ ਜੂਨੀਅਰ ਮੁਕਾਬਲੇ ਵਿੱਚ ਜਿੱਤ ਦਰਜ ਕਰਕੇ ਆਪਣੇ ਦਿਨ ਨੂੰ ਯਾਦਗਾਰ ਬਣਾਇਆ। ਨੀਰਜ ਪਹਿਲੇ ਕੁਆਲੀਫਿਕੇਸ਼ਨ ਰਾਊਂਡ ਵਿੱਚ 584 ਦੇ ਸਕੋਰ ਨਾਲ ਸਿਖਰ ’ਤੇ ਰਿਹਾ ਅਤੇ ਫਿਰ ਉਸ ਨੇ ਅੱਠ ਨਿਸ਼ਾਨੇਬਾਜ਼ਾਂ ਦੇ ਰੈਕਿੰਗ ਰਾਊਂਡ ਵਿੱਚ 403.8 ਅੰਕ ਦੇ ਸਕੋਰ ਨਾਲ ਸੋਨ ਤਗਮਾ ਜਿੱਤਿਆ। ਇਸੇ ਦੌਰਾਨ ਸਰਤਾਜ ਨੇ 400.4 ਅੰਕ ਬਣਾਏ ਤੇ ਉਹ ਦੂਸਰੇ ਨੰਬਰ ’ਤੇ ਰਿਹਾ। -ਪੀਟੀਆਈ





News Source link

- Advertisement -

More articles

- Advertisement -

Latest article