ਨਵੀਂ ਦਿੱਲੀ, 16 ਜੂਨ
ਤੇਲ ਕੀਮਤਾਂ ਵਿਚ ਵਾਧੇ ਅਤੇ ਰੁਪਏ ਦੀ ਕੀਮਤ ਵਿਚ ਗਿਰਾਵਟ ਕਾਰਨ ਘਰੇਲੂ ਏਅਰਲਾਈਨਜ਼ ਕੋਲ ਹਵਾਈ ਕਿਰਾਏ ਵਿਚ ਫੌਰੀ ਵਾਧਾ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਹੈ। ਏਅਰਲਾਈਨ ਸਪਾਈਸਜੈੱਟ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੈ ਸਿੰਘ ਨੇ ਅੱਜ ਬਿਆਨ ‘ਚ ਕਿਹਾ ਕਿ ਹਵਾਈ ਕੰਪਨੀਆਂ ਨੂੰ ਹਵਾਈ ਸੇਵਾਵਾਂ ਜਾਰੀ ਰੱਖਣ ਲਈ ਕਿਰਾਏ ‘ਚ ਘੱਟੋ-ਘੱਟ 10 ਤੋਂ 15 ਫੀਸਦੀ ਦਾ ਵਾਧਾ ਕਰਨਾ ਜ਼ਰੂਰੀ ਹੈ।