ਨਵੀਂ ਦਿੱਲੀ, 14 ਜੂਨ
ਖੁਰਾਕੀ ਵਸਤਾਂ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਮਈ ਮਹੀਨੇ ਵਿਚ ਥੋਕ ਕੀਮਤਾਂ ‘ਤੇ ਆਧਾਰਿਤ ਮਹਿੰਗਾਈ ਦਰ 15.88 ਫੀਸਦੀ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਈ। ਥੋਕ ਮੁੱਲ ਸੂਚਕ ਅੰਕ ‘ਤੇ ਆਧਾਰਿਤ ਮਹਿੰਗਾਈ ਦਰ ਇਸ ਸਾਲ ਅਪਰੈਲ ‘ਚ 15.08 ਫੀਸਦੀ ਅਤੇ ਪਿਛਲੇ ਸਾਲ ਮਈ ‘ਚ 13.11 ਫੀਸਦੀ ਰਹੀ।