15.3 C
Patiāla
Sunday, November 16, 2025

ਇੰਦੌਰ: ਪੀਜ਼ਾ ਡਿਲੀਵਰ ਕਰਨ ਵਾਲੀ ਲੜਕੀ ਦੀ ਚਾਰ ਔਰਤਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ

Must read


ਇੰਦੌਰ, 14 ਜੂਨ

ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਚਾਰ ਔਰਤਾਂ ਇੰਦੌਰ ਵਿੱਚ ਪੀਜ਼ਾ ਚੇਨ ਦੀ ਲੜਕੀ ਨੂੰ ਬੇਰਹਿਮੀ ਨਾਲ ਕੁੱਟ ਰਹੀਆਂ ਹਨ। ਮੁਲਾਜ਼ਮ ਰੋਂਦੀ ਕੁਰਲਾਉਂਦੀ ਉਨ੍ਹਾਂ ਨੂੰ ਕੁੱਟਮਾਰ ਨਾ ਕਰਨ ਲਈ ਹਾੜੇ ਕੱਢ ਰਹੀ ਹੈ ਪਰ ਚਾਰੇ ਔਰਤਾਂ ਡੰਡਿਆਂ ਨਾਲ ਉਸ ਲੜਕੀ ਨੂੰ ਕੁੱਟਦੀਆਂ ਰਹੀਆਂ। ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਡੋਮੀਨੋਜ਼ ਪੀਜ਼ਾ ਦੀ ਕਰਮਚਾਰੀ ਦੇ ਡਿੱਗਣ ਦੇ ਬਾਵਜੂਦ ਔਰਤਾਂ ਉਸ ਨੂੰ ਕੁੱਟਦੀਆਂ ਰਹੀਆਂ ਹਨ। ਮੌਕੇ ’ਤੇ ਲੋਕ ਇਕੱਠੇ ਹੋ ਗਏ ਸਨ ਪਰ ਕਿਸੇ ਨੇ ਵੀ ਲੜਕੀ ਦੀ ਮਦਦ ਨਹੀਂ ਕੀਤੀ। ਪੀੜਤਾ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਗਿਆ ਕਿ ਉਹ ਜਾ ਕੇ ਪੁਲੀਸ ਕੋਲ ਸ਼ਿਕਾਇਤ ਕਰੇਗੀ, ਜਿਸ ਤੋਂ ਬਾਅਦ ਔਰਤਾਂ ਨੇ ਜਵਾਬ ਦਿੱਤਾ, ‘ਜਾ ਜਿਥੇ ਜਣਾ ਹੈ ਤੇ ਸ਼ਿਕਾਇਤ ਕਰ।’ ਆਖਰਕਾਰ ਲੜਕੀ ਨੇ ਨੇੜੇ ਦੇ ਘਰ ਵਿੱਚ ਦਾਖਲ ਹੋ ਕੇ ਆਪਣੇ ਆਪ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਈ।



News Source link

- Advertisement -

More articles

- Advertisement -

Latest article