ਸਟੇਵੈਂਜਰ: ਭਾਰਤੀ ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਨੇ 7.5 ਅੰਕ ਹਾਸਲ ਕਰਕੇ ਨਾਰਵੇ ਸ਼ਤਰੰਜ ਗਰੁੱਪ ਏ ਓਪਨ ਟੂਰਨਾਮੈਂਟ ਜਿੱਤ ਲਿਆ। 16 ਸਾਲਾ ਪ੍ਰਗਨਾਨੰਦਾ ਨੇ ਇਸ ਟੂਰਨਾਮੈਂਟ ਵਿੱਚ ਕੋਈ ਮੁਕਾਬਲਾ ਨਹੀਂ ਹਾਰਿਆ। ਉਸ ਨੇ ਆਖਰੀ ਮੁਕਾਬਲਾ ਸ਼ੁੱਕਰਵਾਰ ਦੇਰ ਰਾਤ ਭਾਰਤ ਦੇ ਹੀ ਇੰਟਰਨੈਸ਼ਨਲ ਮਾਸਟਰ (ਆਈਐੱਮ) ਵੀ. ਪ੍ਰਣੀਤ ਤੋਂ ਜਿੱਤਿਆ। ਇਸੇ ਤਰ੍ਹਾਂ ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨਾਰਵੇ ਸ਼ਤਰੰਜ ਟੂਰਨਾਮੈਂਟ ਵਿੱਚ 16.5 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਉਸ ਨੇ ਨੌਵੇਂ ਅਤੇ ਆਖਰੀ ਗੇੜ ਵਿੱਚ ਆਰਿਅਨ ਤਾਰੀ ਨੂੰ ਹਰਾਇਆ। ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ 16.5 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਿਹਾ। -ਪੀਟੀਆਈ