ਵਾਸ਼ਿੰਗਟਨ, 11 ਜੂਨ
ਅਮਰੀਕਾ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਵਰਜੀਨੀਆ ਵਿਚ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ‘ਤੇ ਦੇਸ਼ ਭਰ ਵਿਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਘਪਲੇ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਅਨਿਰੁਧ ਕਾਲਕੋਟ (24) ਨੂੰ ਇਸ ਸਬੰਧ ਵਿਚ ਸ਼ੁੱਕਰਵਾਰ ਨੂੰ ਹਿਊਸਟਨ ਵਿਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਕਾਲਕੋਟ ‘ਤੇ ਸਾਜ਼ਿਸ਼ ਰਚਣ ਅਤੇ ਧੋਖਾਧੜੀ ਦਾ ਦੋਸ਼ ਹੈ। ਇਸ ਕੇਸ ਦਾ ਹੋਰ ਮੁਲਜ਼ਮ ਐੱਮਡੀ ਆਜ਼ਾਦ (25) ਹੈ, ਜੋ ਹਿਊਸਟਨ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ ਅਤੇ 2020 ਵਿੱਚ ਪਹਿਲੀ ਵਾਰ ਮੁਲਜ਼ਮ ਬਣਾਇਆ ਗਿਆ। ਦੋਵਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਲੋਕਾਂ ਨੂੰ ਕਈ ਵਾਰ ਪ੍ਰੇਸ਼ਾਨ ਕੀਤਾ ਅਤੇ ਪੈਸੇ ਨਾ ਦੇਣ ‘ਤੇ ਹਮਲਾ ਕਰਨ ਦੀ ਧਮਕੀ ਦਿੱਤੀ। ਫਰਜ਼ੀ ਸਕੀਮ ਚਲਾਉਣ ਦੇ ਇਸ ਘਪਲੇ ਵਿੱਚ ਤਿੰਨ ਮੁਲਜ਼ਮ ਸੁਮਿਤ ਕੁਮਾਰ ਸਿੰਘ (24), ਹਿਮਾਂਸ਼ੂ ਕੁਮਾਰ (24) ਅਤੇ ਐੱਮਡੀ ਹਸੀਬ (26) ਪਹਿਲਾਂ ਹੀ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਣੀ ਹੈ। ਇਹ ਸਾਰੇ ਭਾਰਤੀ ਨਾਗਰਿਕ ਹਨ।