ਨਵੀਂ ਦਿੱਲੀ, 8 ਜੂਨ
ਭਾਰਤ ਦੀ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਿਤਾਲੀ ਨੇ 232 ਇਕ ਰੋਜ਼ਾ ਮੈਚਾਂ ’ਚ ਰਿਕਾਰਡ 7805 ਦੌੜਾਂ ਬਣਾ ਕੇ ਆਪਣੇ ਸ਼ਾਨਦਾਰ ਕਰੀਅਰ ਦਾ ਅੰਤ ਕੀਤਾ। ਉਸ ਨੇ 12 ਟੈਸਟ ਅਤੇ 89 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ। 39 ਸਾਲਾ ਇਹ ਖਿਡਾਰਨ ਟੀ-20 ਫਾਰਮੈਟ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੀ ਹੈ ਅਤੇ ਮਾਰਚ ਵਿੱਚ ਭਾਰਤ ਦੀ ਇਕ ਰੋਜ਼ਾ ਵਿਸ਼ਵ ਕੱਪ ਮੁਹਿੰਮ ਖਤਮ ਹੋਣ ਤੋਂ ਬਾਅਦ ਉਸ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਆਖਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ। -ਪੀਟੀਆਈ