ਹਨੋਈ, 7 ਜੂਨ
ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨ ਰੋਜ਼ਾ ਫੇਰੀ ਲਈ ਵੀਅਤਨਾਮ ਪੁੱਜ ਗਏ ਹਨ। ਭਾਰਤ ਦੇ ਰਾਜਦੂਤ ਪ੍ਰਨਏ ਵਰਮਾ ਤੇ ਵੀਅਤਨਾਮ ਦੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਹਵਾਈ ਅੱਡੇ ’ਤੇ ਰਾਜਨਾਥ ਸਿੰਘ ਦਾ ਸਵਾਗਤ ਕੀਤਾ। ਇਸ ਦੌਰਾਨ ਨਵੀਂ ਦਿੱਲੀ ਵਿੱਚ ਰੱਖਿਆ ਮੰਤਰਾਲੇ ਨੇ ਕਿਹਾ ਕਿ ਸਿੰਘ ਦੀ 8 ਤੋਂ 10 ਜੂਨ ਦੀ ਵੀਅਤਨਾਮ ਫੇਰੀ ਦਾ ਮੁੱਖ ਮੰਤਵ ਦੁਵੱਲੇ ਰੱਖਿਆ ਰਿਸ਼ਤਿਆਂ ਦੇ ਨਾਲ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ। ਮੰਤਰਾਲੇ ਨੇ ਕਿਹਾ ਕਿ ਰੱਖਿਆ ਮੰਤਰੀ ਵੀਅਤਨਾਮ ਦੇ ਆਪਣੇ ਹਮਰੁਤਬਾ ਜਨਰਲ ਫੈਨ ਵੈਨ ਗਿਆਂਗ ਨਾਲ ਵਿਆਪਕ ਵਿਚਾਰ ਚਰਚਾ ਕਰਨਗੇ। -ਪੀਟੀਆਈ