33.9 C
Patiāla
Sunday, October 6, 2024

ਪੈਗੰਬਰ ਖ਼ਿਲਾਫ਼ ਟਿੱਪਣੀ: ਅਰਬ ਦੇਸ਼ਾਂ ਦੇ ਸੁਪਰ ਸਟੋਰਾਂ ’ਚ ਭਾਰਤੀ ਉਤਪਾਦਾਂ ’ਤੇ ਪਾਬੰਦੀ

Must read


ਕਤਰ, 6 ਜੂਨ

ਖਾੜੀ ਦੇਸ਼ਾਂ ਨੇ ਭਾਜਪਾ ਦੀ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਦੇ ਪੈਗੰਬਰ ਮੁਹੰਮਦ ਖ਼ਿਲਾਫ਼ ਦਿੱਤੇ ਬਿਆਨ ’ਤੇ ਸਖਤ ਇਤਰਾਜ਼ ਜਤਾਇਆ ਹੈ। ਇਸ ਤੋਂ ਇਲਾਵਾ ਸਾਊਦੀ ਅਰਬ, ਕੁਵੈਤ, ਬਹਿਰੀਨ ਅਤੇ ਹੋਰ ਅਰਬ ਦੇਸ਼ਾਂ ਨੇ ਆਪਣੇ ਸੁਪਰ ਸਟੋਰਾਂ ’ਚ ਭਾਰਤੀ ਉਤਪਾਦਾਂ ’ਤੇ ਪਾਬੰਦੀ ਲਾ ਦਿੱਤੀ ਹੈ। 57 ਮੁਸਲਿਮ ਦੇਸ਼ਾਂ ਦੇ ਸੰਗਠਨ ਇਸਲਾਮਿਕ ਸਹਿਯੋਗ (ਓ.ਆਈ.ਸੀ.) ਨੇ ਵੀ ਪੈਗੰਬਰ ਖ਼ਿਲਾਫ਼ ਬਿਆਨਬਾਜ਼ੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਤਰਾਜ਼ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੇ ਸਮੇਂ ’ਚ ਭਾਰਤ ਵਿਚ ਮੁਸਲਮਾਨਾਂ ਖਿਲਾਫ ਹਿੰਸਾ ਦੇ ਮਾਮਲੇ ਵਧੇ ਹਨ। ਕਈ ਰਾਜਾਂ ਦੇ ਵਿਦਿਅਕ ਅਦਾਰਿਆਂ ਵਿੱਚ ਮੁਸਲਿਮ ਵਿਦਿਆਰਥੀਆਂ ’ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਜੋ ਗਲਤ ਹੈ। 





News Source link

- Advertisement -

More articles

- Advertisement -

Latest article