ਲੁਸਾਨੇ, 5 ਜੂਨ
ਇਥੇ ਭਾਰਤੀ ਪੁਰਸ਼ ਹਾਕੀ ਟੀਮ ਅੱਜ ਮਲੇਸ਼ੀਆ ਅਤੇ ਪੋਲੈਂਡ ਨੂੰ ਹਰਾ ਕੇ ਐਫਆਈਐਚ ਹਾਕੀ 5 ਟੂਰਨਾਮੈਂਟ ਦੇ ਫਾਈਨਲ ਵਿੱਚ ਪੁੱਜ ਗਈ। ਭਾਰਤ ਨੇ ਪਹਿਲੇ ਦਿਨ ਪੋਲੈਂਡ ਨੂੰ 6-2 ਤੇ ਮਲੇਸ਼ੀਆ ਨੂੰ 7-3 ਨਾਲ ਹਰਾਇਆ। ਭਾਰਤੀ ਟੀਮ ਦੇ ਤਿੰਨ ਜਿੱਤਾਂ ਅਤੇ ਇੱਕ ਡਰਾਅ ਨਾਲ 10 ਅੰਕ ਹਨ। ਭਾਰਤ ਨੇ ਬੀਤੇ ਦਿਨੀਂ ਮੇਜ਼ਬਾਨ ਸਵਿਟਜ਼ਰਲੈਂਡ ਨੂੰ 4-3 ਨਾਲ ਹਰਾਇਆ ਸੀ ਅਤੇ ਪਾਕਿਸਤਾਨ ਨਾਲ 2-2 ਨਾਲ ਡਰਾਅ ਖੇਡਿਆ ਸੀ। ਹੁਣ ਭਾਰਤ ਦਾ ਫਾਈਨਲ ਵਿਚ ਪੋਲੈਂਡ ਨਾਲ ਸਾਹਮਣਾ ਹੋਵੇਗਾ।