ਨਾਰਵੇ, 6 ਜੂਨ
ਭਾਰਤੀ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਨੇ ਅੱਜ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਕਲਾਸੀਕਲ ਵਰਗ ਦੇ ਪੰਜਵੇਂ ਗੇੜ ਵਿੱਚ ਦੁਨੀਆਂ ਦੇ ਅੱਵਲ ਦਰਜੇ ਦੇ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾ ਦਿੱਤਾ। ਇਸ ਤੋਂ ਪਹਿਲਾਂ ਹੋਏ ਬਲਿਟਜ਼ ਵਰਗ ਵਿੱਚ ਨਾਰਵੇ ਦੇ ਖਿਡਾਰੀ ਨੂੰ ਹਰਾਉਣ ਮਗਰੋਂ ਆਨੰਦ ਨੇ ਆਰਮਗੇਡੋਨ ਵਿੱਚ 50 ਚਾਲਾਂ ’ਚ ਜਿੱਤ ਹਾਸਲ ਕੀਤੀ। ਇਸ ਜਿੱਤ ਮਗਰੋਂ ਆਨੰਦ 10 ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਿਆ ਹੈ। ਕਾਰਲਸਨ 9.5 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ।