33.9 C
Patiāla
Sunday, October 6, 2024

ਮੂਸੇਵਾਲਾ ਕਤਲ ਕਾਂਡ: ਪੱਟੀ ਦੇ ਜਗਰੂਪ ਸਿੰਘ ਰੂਪਾ ਦਾ ਨਾਮ ਸਾਹਮਣੇ ਆਇਆ

Must read


ਬੇਅੰਤ ਸਿੰਘ ਸੰਧੂ

ਪੱਟੀ, 6 ਜੂਨ

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਪੱਟੀ ਹਲਕੇ ਦੇ ਇੱਕ ਨੌਜਵਾਨ ਦਾ ਨਾਮ ਸਾਹਮਣੇ ਆਇਆ ਹੈ। ਸਰਹਾਲੀ ਥਾਣੇ ਅਧੀਨ ਪੈਂਦੇ ਪਿੰਡ ਜੋੜਾ ਦੇ ਜਗਰੂਪ ਸਿੰਘ ਉਰਫ ਰੂਪਾ ਦਾ ਨਾਮ ਸਾਹਮਣੇ ਆਉਣ ਮਗਰੋਂ ਸਥਾਨਕ ਮੀਡੀਆਂ ਵੱਲੋਂ ਉਸ ਦੇ ਘਰ ਤੱਕ ਪਹੁੰਚ ਕੀਤੀ ਗਈ। ਉਸ ਦੇ ਘਰ ਵਿੱਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਤੇ ਘਰ ਦੇ ਗੇਟ ਨੂੰ ਬਾਹਰੋਂ ਜਿੰਦਾ ਲੱਗਾ ਹੋਇਆ ਸੀ। ਸਰਹਾਲੀ ਪੁਲੀਸ ਨੇ ਵੀ ਮੂਸੇਵਾਲਾ ਦੇ ਕਤਲ ਮਗਰੋਂ ਅੱਜ ਪਹਿਲੀ ਵਾਰ ਜਗਰੂਪ ਸਿੰਘ ਦੇ ਘਰ ਪਹੁੰਚ ਕੀਤੀ ਹੈ, ਪਰ ਉਸ ਨੂੰ ਘਰ ਵਿੱਚ ਕੋਈ ਵਿਅਕਤੀ ਨਹੀਂ ਮਿਲਿਆ। ਪੁਲੀਸ ਸੂਤਰਾਂ ਮੁਤਾਬਕ, ਜਗਰੂਪ ਸਿੰਘ ਖ਼ਿਲਾਫ਼ ਵੱਖ ਵੱਖ ਥਾਣਿਆਂ ਅੰਦਰ ਚੋਰੀ, ਲੁੱਟ-ਖੋਹ, ਡਿਕੈਤੀ ਤੇ ਨਾਜਾਇਜ਼ ਅਸਲਾ ਰੱਖਣ ਦੇ ਅੱਧੀ ਦਰਜਨ ਤੋਂ ਵੱਧ ਅਪਰਾਧਿਕ ਕੇਸ ਦਰਜ ਹਨ। ਸਿੱਧੂ ਮੂਸੇਵਾਲਾ ਕਤਲ ਕਾਂਡ ਦੀਆਂ ਤਾਰਾਂ ਪੱਟੀ ਇਲਾਕੇ ਦੇ ਪਿੰਡ ਜੋੜਾ ਨਾਲ ਕਥਿਤ ਤੌਰ ’ਤੇ ਜੁੜਨ ਕਾਰਨ ਪੱਟੀ ਇਲਾਕਾ ਮੁੜ ਸੁਰਖ਼ੀਆਂ ਵਿੱਚ ਆ ਗਿਆ ਹੈ। ਇਸ ਤੋਂ ਪਹਿਲਾ ਮੁਹਾਲੀ ਅੰਦਰ ਖੁਫ਼ੀਆਂ ਵਿਭਾਗ ਦੇ ਮੁੱਖ ਦਫ਼ਤਰ ’ਤੇ ਹੋਏ ਰਾਕੇਟ ਹਮਲੇ ਦੇ ਸਬੰਧ ਵਿੱਚ ਪੱਟੀ ਸ਼ਹਿਰ ਤੇ ਇਸਦੇ ਨੇੜਲੇ ਇਲਾਕੇ ਨਾਲ ਸਬੰਧਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।





News Source link

- Advertisement -

More articles

- Advertisement -

Latest article