ਇਸਲਾਮਾਬਾਦ, 5 ਜੂਨ
ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫਆਈਏ) ਦੇ ਵਕੀਲ ਨੇ ਵਿਸ਼ੇਸ਼ ਅਦਾਲਤ ਦੇ ਜੱਜ ਨੂੰ ਦੱਸਿਆ ਕਿ ਉਸ ਦੀ ਮੁਵੱਕਿਲ ਜਾਂਚ ਏਜੰਸੀ ਦੇਸ਼ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪੁੱਤਰ ਤੇ ਪੰਜਾਬ ਦੇ ਮੁੱਖ ਮੰਤਰੀ ਹਮਜ਼ਾ ਸ਼ਾਹਬਾਜ਼ ਨੂੰ 16 ਅਰਬ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ। ਵਿਸ਼ੇਸ਼ ਅਦਾਲਤ (ਕੇਂਦਰੀ-1) ਦੇ ਪ੍ਰਧਾਨ ਜੱਜ ਐਜਾਜ਼ ਹਸਨ ਅਵਾਨ ਨੇ ਵੀ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੇ ਦੂਜੇ ਪੁੱਤਰ ਸੁਲੇਮਾਨ ਸ਼ਹਿਬਾਜ਼ ਦੇ ਨਾਲ-ਨਾਲ ਤਾਹਿਰ ਨਕਵੀ ਅਤੇ ਮਲਿਕ ਮਕਸੂਦ ਲਈ ਗ੍ਰਿਫ਼ਤਾਰੀ ਵਾਰੰਟ ਮੁੜ ਜਾਰੀ ਕੀਤੇ ਹਨ।