ਪੈਰਿਸ, 5 ਜੂਨ
ਸਪੇਨ ਦੇ ਰਾਫੇਲ ਨਡਾਲ ਨੇ ਅੱਜ ਨਾਰਵੇ ਦੇ ਕੈਸਪਰ ਰੁਡ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਫਰੈਂਚ ਓਪਨ ਜਿੱਤ ਲਿਆ ਹੈ। ਇਹ ਮੁਕਾਬਲਾ ਇਕਪਾਸੜ ਰਿਹਾ ਤੇ ਨਡਾਲ ਨੇ ਸ਼ੁਰੂ ਤੋਂ ਹੀ ਵਿਰੋਧੀ ਖਿਡਾਰੀ ’ਤੇ ਦਬਾਅ ਬਣਾਈ ਰੱਖਿਆ। ਉਸ ਨੇ ਇਹ ਮੈਚ 6-3, 6-3, 6-0 ਨਾਲ ਜਿੱਤਿਆ। ਇਸ ਖਿਤਾਬ ਨਾਲ ਨਡਾਲ ਦੇ ਪੁਰਸ਼ ਸਿੰਗਲਜ਼ ਗਰੈਂਡ ਸਲੈਮਾਂ ਦੀ ਗਿਣਤੀ 22 ਹੋ ਗਈ ਹੈ।