ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਜੂਨ
ਅੱਜ ਇੱਥੇ ਖੇਲ੍ਹੋ ਇੰਡੀਆ ਯੂਥ ਗੇਮਜ਼ ਦਾ ਆਗਾਜ਼ ਹੋ ਗਿਆ ਹੈ। ਸ਼ਾਹਬਾਦ ਹਾਕੀ ਦੇ ਖੇਡ ਮੈਦਾਨ ਵਿੱਚ ਖੇਲ੍ਹੋ ਇੰਡੀਆ ਯੂਥ ਗੇਮਜ਼ ਵਿੱਚ ਪੁਰਸ਼ ਹਾਕੀ ਲੀਗ ਦੇ ਪਹਿਲੇ ਮੈਚ ਵਿੱਚ ਉੱਤਰ ਪ੍ਰਦੇਸ਼ ਨੇ ਬਿਹਾਰ ਬਿਹਾਰ ਨੂੰ 10, 0 ਦੇ ਫਰਕ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਹੈ। ਦੂਜਾ ਮੈਚ ਵਿਚ ਹਰਿਆਣਾ ਤੇ ਪੰਜਾਬ ਦੀਆਂ ਟੀਮਾਂ 3,3 ਨਾਲ ਬਰਾਬਰ ਰਹੀਆਂ।