ਚੈਸਟਰਫੀਲਡ, 4 ਜੂਨ
ਇਥੇ ਇਕ ਪਾਰਟੀ ’ਚ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਜ਼ਖਮੀ ਹੋ ਗਏ। ਚੈਸਟਰਫੀਲਡ ਕਾਊਂਟੀ ਦੀ ਪੁਲੀਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੈਸਟਰ, ਵਰਜੀਨੀਆ ਵਿੱਚ ਰਾਤ 9.38 ਵਜੇ ਦੇ ਕਰੀਬ ਗੋਲੀਬਾਰੀ ਦੀ ਘਟਨਾ ਵਾਪਰੀ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਖਬਰਾਂ ਮੁਤਾਬਕ ਗੋਲੀਬਾਰੀ ਇਕ ਪਾਰਟੀ ਦੌਰਾਨ ਹੋਈ।