ਪੈਰਿਸ, 3 ਜੂਨ
ਸਪੈਨਿਸ਼ ਖਿਡਾਰੀ ਰਾਫੇਲ ਨਡਾਲ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਸੈਮੀ ਫਾਈਨਲ ਵਿੱਚ ਉਸ ਦਾ ਮੁਕਾਬਲਾ ਜਰਮਨੀ ਦੇ ਅਲੈਗਜ਼ੈਂਡਰ ਜ਼ੈਵੇਰੇਵ ਨਾਲ ਸੀ। ਜਰਮਨੀ ਦੇ ਖਿਡਾਰੀ ਨੂੰ ਸੱਟ ਕਾਰਨ ਮੈਚ ਵਿਚਾਲੇ ਛੱਡਣਾ ਪਿਆ। ਉਸ ਮੌਕੇ ਰਾਫੇਲ ਨਡਾਲ 7-6, 6-6 ਦੇ ਸਕੋਰ ਨਾਲ ਅੱਗੇ ਸੀ। -ਏਜੰਸੀ