ਹੁਸ਼ਿਆਰਪੁਰ: ਪੰਜਾਬ ਇੱਟ ਭੱਠਾ ਐਸੋਸੀਏਸ਼ਨ ਦੇ ਸੂਬਾ ਚਾਅਰਮੈਨ ਕ੍ਰਿਸ਼ਨ ਕੁਮਾਰ ਬਾਂਸਲ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਬੇਰੁਖੀ ਕਾਰਨ ਇੱਟ ਭੱਠਾ ਉਗਯੋਗ ਬੰਦ ਹੋਣ ਕੰਢੇ ਪਹੁੰਚ ਗਿਆ ਹੈ। ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਹੁਣ ਐਸੋਸੀਏਸ਼ਨ ਨੇ ਅਗਸਤ ਮਹੀਨੇ ਤੋਂ ਭੱਠੇ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜੇ ਭੱਠੇ ਬੰਦ ਹੁੰਦੇ ਹਨ ਤਾਂ ਵੱਡੇ ਗਿਣਤੀ ਪਰਵਾਸੀ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ, ਉਨ੍ਹਾਂ ਲਈ ਰੋਟੀ ਦੀ ਵੀ ਸਮੱਸਿਆ ਆ ਜਾਵੇਗੀ, ਇਸ ਲਈ ਜ਼ਿੰਮੇਵਾਰ ਸਰਕਾਰ ਹੋਵੇਗੀ। -ਪੱਤਰ ਪ੍ਰੇਰਕ