ਪੱਤਰ ਪ੍ਰੇਰਕ
ਫਤਹਿਗੜ੍ਹ ਪੰਜਤੂਰ, 4 ਜੂਨ
ਕਸਬਾ ਧਰਮਕੋਟ ਵਿੱਚ ਇੱਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਧਰਮਕੋਟ ਦੇ ਸਿੱਧੂਆਂ ਡਾਕ ਖਾਨੇ ਵਾਲੀ ਗਲੀ ਦਾ ਨੌਜਵਾਨ ਸੁਰਿੰਦਰ ਪਾਲ ਸਿੰਘ (35) ਉਰਫ ਰਾਜੂ ਪੁੱਤਰ ਸੂਬੇਦਾਰ ਕਿਰਪਾਲ ਸਿੰਘ ਪਿਛਲੇ ਲੰਮੇ ਸਮੇਂ ਤੋਂ ਚਿੱਟੇ ਦਾ ਨਸ਼ਾ ਕਰ ਰਿਹਾ ਸੀ। ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਵਾਇਆ ਸੀ ਪਰ ਉਹ ਨਸ਼ਾ ਨਾ ਛੱਡ ਸਕਿਆ। ਅੱਜ ਵੀ ਉਸ ਨੇ ਘਰ ਵਿੱਚ ਹੀ ਨਸ਼ਾ ਦਾ ਟੀਕਾ ਲਗਾਇਆ, ਜਿਸ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।