32.7 C
Patiāla
Tuesday, October 15, 2024

ਦਸੂਹਾ ਦਾ ਆਦੇਸ਼ ਲੰਡਨ ਵਿੱਚ ਡਿਪਟੀ ਮੇਅਰ ਬਣਿਆ

Must read


ਪੱਤਰ ਪ੍ਰੇਰਕ

ਦਸੂਹਾ, 3 ਜੂਨ

ਇੰਗਲੈਂਡ ਦੀ ਸਿਆਸਤ ਵਿੱਚ ਪੰਜਾਬੀਆਂ ਵੱਲੋਂ ਦਬਦਬਾ ਕਾਇਮ ਰੱਖਣ ਦੀ ਪਿਰਤ ਨੂੰ ਅੱਗੇ ਤੋਰਦਿਆਂ ਦਸੂਹਾ ਦੇ ਨੇੜਲੇ ਪਿੰਡ ਪੱਸੀਬੇਟ ਦੇ ਜੰਮਪਲ ਆਦੇਸ਼ ਫਰਮਾਹਨ ਪੁੱਤਰ ਮਰਹੂਮ ਰਾਜ ਕੁਮਾਰ ਨੇ ਹੰਸਲੋ ਕੌਂਸਲ ਆਫ ਲੰਡਨ (ਯੂਕੇ) ਦੇ ਡਿਪਟੀ ਮੇਅਰ ਦਾ ਅਹੁਦਾ ਹਾਸਲ ਕੀਤਾ ਹੈ। 65 ਸਾਲਾ ਆਦੇਸ਼ ਫਰਮਾਹਨ 1978 ’ਚ ਇੰਗਲੈਂਡ ਗਏ ਸਨ। ਉੱਥੇ ਟਰੇਡ ਯੂਨੀਅਨਾਂ ’ਚ ਕਾਮਿਆਂ ਦੇ ਹੱਕਾਂ ਵਿੱਚ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਆਪਣੀ ਮੁੱਢਲੀ ਵਿੱਦਿਆ ਡੀਏਵੀ ਸਕੂਲ ਬਲੱਗਣਾ ਤੋਂ ਤੇ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਜੇਸੀਡੀਏਵੀ ਕਾਲਜ ਦਸੂਹਾ ਤੋਂ ਮੁਕੰਮਲ ਕੀਤੀ। ਦਿ ਦਸੂਹਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੇ ਆਗੂ ਇਕਬਾਲ ਸਿੰਘ ਧਾਮੀ ਨੇ ਦੱਸਿਆ ਕਿ ਲੰਡਨ ਦੀ ਹੰਸਲੋ ਕੌਂਸਲ ਦੀਆਂ ਚੋਣਾਂ ’ਚ ਭਾਰਤੀਆਂ ਨੇ ਤਿੰਨ ਅਹੁਦਿਆਂ ’ਤੇ ਕਬਜ਼ਾ ਕੀਤਾ ਹੈ। ਇਨ੍ਹਾਂ ’ਚ ਮੋਗਾ ਦੇ ਰਘਵਿੰਦਰ ਸਿੰਘ ਸਿੱਧੂ ਨੇ ਮੇਅਰ, ਦਸੂਹਾ ਦੇ ਆਦੇਸ਼ ਫਰਮਾਹਨ ਨੇ ਡਿਪਟੀ ਮੇਅਰ ਤੇ ਰਾਜਸਥਾਨ ਦੇ ਰਾਜਾਵਤ ਨੇ ਕੌਂਸਲ ਲੀਡਰ ਵਜੋਂ ਹਲਫ਼ ਲਿਆ ਹੈ।

ਰੁੜਕਾ ਕਲਾਂ ਦੇ ਬਲਵੀਰ ਸੰਧੂ ਡਿਪਟੀ ਮੇਅਰ ਬਣੇ

ਗੁਰਾਇਆ (ਨਿੱਜੀ ਪੱਤਰ ਪ੍ਰੇਰਕ): ਪਿੰਡ ਰੁੜਕਾ ਕਲਾਂ ਦੇ ਜੰਮਪਲ ਬਲਵੀਰ ਸਿੰਘ ਸੰਧੂ ਇੰਗਲੈਂਡ ਵਿੱਚ ਚੌਥੀ ਵਾਰ ਡਿਪਟੀ ਮੇਅਰ ਬਣੇ ਹਨ। ਇਸ ਮੌਕੇ ਸਮੁੱਚੀ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਖਿਡਾਰੀਆਂ ਨੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ। ਜ਼ਿਕਰਯੋਗ ਹੈ ਕਿ ਬਲਵੀਰ ਸਿੰਘ ਜਿੱਥੇ ਸਮਾਜ ਸੇਵਾ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ, ਉੱਥੇ ਨਾਲ ਹੀ ਪਿੰਡ ਰੁੜਕਾ ਕਲਾਂ ਦੇ ਵਿਕਾਸ ਦੇ ਕੰਮਾਂ ’ਚ ਯੋਗਦਾਨ ਪਾਉਂਦੇ ਹਨ। 



News Source link
#ਦਸਹ #ਦ #ਆਦਸ਼ #ਲਡਨ #ਵਚ #ਡਪਟ #ਮਅਰ #ਬਣਆ

- Advertisement -

More articles

- Advertisement -

Latest article